ਗਾਇਕ ਬੱਬੂ ਮਾਨ ਨੇ ਯੁੱਧਵੀਰ ਮਾਣਕ ਨਾਲ ਸਟੇਜ ਕੀਤੀ ਸਾਂਝੀ, 'ਤੇਰੇ ਟਿੱਲੇ ਤੋਂ' ਗੀਤ ਗਾ ਕੇ ਯੁੱਧਵੀਰ ਦੀ ਸਿਹਤਯਾਬੀ ਦੀ ਕੀਤੀ ਦੁਆ, ਦੇਖੋ ਵੀਡਿਓ 

Written by  Rupinder Kaler   |  February 23rd 2019 03:51 PM  |  Updated: February 23rd 2019 03:51 PM

ਗਾਇਕ ਬੱਬੂ ਮਾਨ ਨੇ ਯੁੱਧਵੀਰ ਮਾਣਕ ਨਾਲ ਸਟੇਜ ਕੀਤੀ ਸਾਂਝੀ, 'ਤੇਰੇ ਟਿੱਲੇ ਤੋਂ' ਗੀਤ ਗਾ ਕੇ ਯੁੱਧਵੀਰ ਦੀ ਸਿਹਤਯਾਬੀ ਦੀ ਕੀਤੀ ਦੁਆ, ਦੇਖੋ ਵੀਡਿਓ 

ਗਾਇਕ ਕੁਲਦੀਪ ਮਾਣਕ ਦਾ ਬੇਟਾ ਤੇ ਗਾਇਕ ਯੁੱਧਵੀਰ ਮਾਣਕ ਸਿਹਤਯਾਬ ਹੋ ਰਿਹਾ ਹੈ ।ਯੁੱਧਵੀਰ ਮਾਣਕ ਦੀ ਸਿਹਤਯਾਬੀ ਲਈ ਗਾਇਕ ਬੱਬੂ ਮਾਨ ਨੇ ਆਪਣੇ ਹੀ ਤਰੀਕੇ ਨਾਲ ਦੁਆ ਕੀਤੀ ਹੈ । ਬੱਬੂ ਮਾਨ ਨੇ ਆਪਣੇ ਇੱਕ ਅਖਾੜੇ ਦੌਰਾਨ ਯੁੱਧਵੀਰ ਮਾਣਕ ਤੋਂ ਕੁਲਦੀਪ ਮਾਣਕ ਦਾ ਪੁਰਾਣਾ ਗਾਣਾ ਤੇਰੇ ਟਿੱਲੇ ਤੋਂ ਸੂਰਤ ਦੀਦੀਂ ਆ ਹੀਰ ਦੀ ਗਵਾਇਆ ਹੈ ।

Babbu Maan

ਇਸ ਵੀਡਿਓ ਵਿੱਚ ਬੱਬੂ ਮਾਨ ਨੇ ਕਿਹਾ ਹੈ ਕਿ ਉਹ ਦੁਆ ਕਰਦੇ ਹਨ ਕਿ ਯੁੱਧਵੀਰ ਮਾਣਕ ਛੇਤੀ ਸਿਹਤਯਾਬ ਹੋਣ ਤੇ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਯੁੱਧਵੀਰ ਮਾਣਕ ਦੇ ਅਖਾੜਿਆਂ ਦੇ ਪੋਸਟਰ ਲੱਗਣਗੇ । ਇਹ ਵੀਡਿਓ ਕਾਫੀ ਭਾਵੁਕ ਹੈ ਇਹ ਵੀਡਿਓ ਭਾਵੇਂ ਪੁਰਾਣੀ ਲੱਗ ਰਹੀ ਹੈ ਲੋਕਾਂ ਵੱਲੋਂ ਇਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ।

https://www.instagram.com/p/BuNqZTuHq9a/

ਲੋਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਵੀ ਕਰ ਰਹੇ ਹਨ ।ਯੁੱਧਵੀਰ ਮਾਣਕ ਦੀ ਗੱਲ ਕੀਤੀ ਜਾਵੇ ਤਾਂ ਉਹ ਏਨੀਂ ਦਿਨੀਂ ਬਿਮਾਰ ਚੱਲ ਰਹੇ ਹਨ ਤੇ ਉਹ ਆਪਣੀ ਬਿਮਾਰੀ ਤੋਂ ਛੇਤੀ ਨਾਲ ਉੱਭਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network