ਬੱਬੂ ਮਾਨ ਦੇ ਟਰਾਲੇ ਨੇ ਸਭ ਨੂੰ ਪਿੱਛੇ ਛੱਡਿਆ, ਦੇਖੋ ਵੀਡਿਓ 

written by Rupinder Kaler | November 13, 2018

ਬੱਬੂ ਮਾਨ ਦੀ ਆਉਣ ਵਾਲੀ ਪੰਜਾਬੀ ਫਿਲਮ 'ਬਣਜਾਰਾ ਦਾ ਟਰੱਕ ਡਰਾਈਵਰ' ਦਾ ਗਾਣਾ ਰਿਲੀਜ਼ ਹੋ ਗਿਆ ਹੈ । 'ਟਰਾਲਾ-੨' ਟਾਈਟਲ ਹੇਠ ਜਾਰੀ ਇਸ ਗਾਣੇ ਵਿੱਚ ਟਰੱਕ ਡਰਾਈਵਰਾਂ ਦੀ ਹੀ ਗੱਲ ਕੀਤੀ ਗਈ ਹੈ ਤੇ ਜੱਟਾਂ ਦੇ ਮੁੰਡਿਆਂ ਦੇ ਸ਼ੌਂਕ ਨੂੰ ਬਿਆਨ ਕੀਤਾ ਗਿਆ ਹੈ ।ਇਸ ਗਾਣੇ ਦੇ ਬੋਲ ਹਰਵਾਰ ਦੀ ਤਰ੍ਹਾਂ ਖੁਦ ਬੱਬੂ ਮਾਨ ਨੇ ਲਿਖੇ ਨੇ ਤੇ ਇਸ ਦਾ ਮਿਉਜ਼ਿਕ ਵੀ ਉਹਨਾਂ ਨੇ ਹੀ ਖੁਦ ਬਣਾਇਆ ਹੈ । ਇਸ ਗਾਣੇ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਿਦੇਸ਼ੀ ਧਰਤੀ 'ਤੇ ਫਿਲਮਾਇਆ ਗਿਆ ਹੈ । ਇਸ ਗਾਣੇ ਦਾ ਨਿਰਦੇਸ਼ਨ ਮੁਸ਼ਤਾਕ ਪਾਸ਼ਾ ਨੇ ਕੀਤਾ ਹੈ । ਗਾਣੇ ਦੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਲੈ ਲਿਆ ਟਰਾਲਾ 36 ਟਾਈਰਾ ਨੀ, ਸੜਕਾਂ 'ਤੇ ਜਾਵੇ ਨਾਂਗ ਵਾਂਗੂ ਮੇਲਦਾ' ।

ਹੋਰ ਵੇਖੋ : ਜਾਣੋਂ ਨੀਰੂ ਬਾਜਵਾ ਦੀ ਖੂਬਸੁਰਤੀ ਦਾ ਰਾਜ਼, ਦੇਖੋ ਵੀਡਿਓ

BABBU MAAN BABBU MAAN

ਇਸ ਗਾਣੇ ਨੂੰ ਬੱਬੂ ਮਾਣ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਜਾਰੀ ਹੁੰਦੇ ਹੀ ਇਸ ਨੂੰ ਦੇਖਣ ਤੇ ਸੁਣਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । 'ਬਣਜਾਰਾ ਦਾ ਟਰੱਕ ਡਰਾਇਵਰ' ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਬੱਬੂ ਮਾਨ ਅਤੇ ਰਾਣਾ ਆਹਲੁਵਾਲੀਆ ਮਿਲਕੇ ਬਣਾ ਰਹੇ ਹਨ ।

ਹੋਰ ਵੇਖੋ : ਅਕਸ਼ੇ ਕੁਮਾਰ ਦੀ ਛੇ ਸਾਲਾ ਧੀ ਵੀ ਨਹੀਂ ਕਿਸੇ ਤੋਂ ਘੱਟ ਕਿਸ ਤਰ੍ਹਾਂ ,ਵੇਖੋ ਵੀਡਿਓ

https://www.youtube.com/watch?v=ncOjvSGRsoc

ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਬੱਬੂ ਮਾਨ ਤੇ ਸ਼ਰਧਾ ਆਰੀਆ ਦਿਖਾਈ ਦੇਣਗੇ , ਇਸ ਤੋਂ ਇਲਾਵਾ ਰਾਣਾ ਰਣਬੀਰ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹਣਗੇ । ਇਹ ਫਿਲਮ 7  ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

You may also like