ਇਸ ਤਰ੍ਹਾਂ ਫਿੱਟ ਰੱਖਦੇ ਹਨ ਬੱਬੂ ਮਾਨ ਆਪਣੇ ਆਪ ਨੂੰ, ਦੇਖੋ ਵੀਡਿਓ
ਗਾਇਕ ਬੱਬੂ ਮਾਨ ਉਹ ਗਾਇਕ ਹਨ ਜਿਹੜੇ ਆਪਣੀ ਗਾਇਕੀ ਤੇ ਲੇਖਣੀ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ । ਪਰ ਗਾਇਕੀ ਦੇ ਨਾਲ-ਨਾਲ ਉਹ ਆਪਣੀ ਸਿਹਤ ਵੱਲ ਵੀ ਖਾਸ ਧਿਆਨ ਦਿੰਦੇ ਹਨ । ਜਿਸ ਲਈ ਉਹ ਰੋਜ਼ਾਨਾ ਐਕਸਰਸਾਈਜ ਕਰਦੇ ਹਨ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਪਾਇਆ ਹੈ ਜਿਸ ਵਿੱਚ ਉਹ ਵਰਕਆਉਟ ਕਰਦੇ ਹੋਏ ਦਿਖਾਈ ਦੇ ਰਹੇ ਹਨ ।
https://www.instagram.com/p/BuaubFZAdeO/
ਇਹ ਵੀਡਿਓ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਦੀ ਹੈ । ਜਿਸ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ । ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ "ਗਾਣਾ ਤੇ ਸਿਹਤ ਦੋਵੇਂ ਜ਼ਰੂਰੀ ਹਨ" ਹਰ ਵੀਡਿਓ ਵਾਂਗ ਬੱਬੂ ਮਾਨ ਦੀ ਇਸ ਵੀਡਿਓ ਨੂੰ ਵੀ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ।
https://www.instagram.com/p/Bu2ZqUPART3/
ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਬੱਬੂ ਮਾਨ ਵਿਦੇਸ਼ ਦੌਰੇ 'ਤੇ ਹਨ ਤੇ ਵੱਖ-ਵੱਖ ਥਾਂਵਾਂ ਤੇ ਸ਼ੋਅ ਕਰ ਰਹੇ ਹਨ ।