
ਅਦਾਕਾਰਾ ਮੁਨਮੁਨ ਦੱਤਾ (Munmun Dutta) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਅਦਾਕਾਰਾ ਬਾਰੇ ਕਈ ਤਰ੍ਹਾਂ ਦੇ ਰਿਐਕਸ਼ਨ ਪ੍ਰਸ਼ੰਸਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੌੜੀ ਤੋਂ ਲੜਖੜਾਉਂਦੀ ਹੋਈ ਉੱਤਰ ਰਹੀ ਹੈ ।

ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਨੇ ਲਿਖਿਆ ‘ਕੀ ਇਹ ਪ੍ਰੈਗਨੇਂਟ ਹੈ?।ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਯੇ ਇਨਕੀ ਚਾਲ ਕਿਉਂ ਬਦਲੀ ਹੁਈ ਸੀ ਲੱਗ ਰਹੀ ਹੈ, ਜੇਠਾ ਲਾਲ ਅੰਦਰ ਹੈ ਕਯਾ’।
ਹੋਰ ਪੜ੍ਹੋ : ਮਨਕਿਰਤ ਔਲ਼ਖ ਦੀਆਂ ਪੁੱਤਰ ਦੇ ਨਾਲ ਕਿਊਟ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਇੱਕ ਹੋਰ ਨੇ ਲਿਖਿਆ ਕਿ ਉਸ ਦੇ ਗੋਡੇ ‘ਚ ਸੱਟ ਲੱਗੀ ਸੀ, ਇਸ ਕਰਕੇ ਇਹ ਇਸ ਤਰ੍ਹਾਂ ਤੁਰ ਰਹੀ ਹੈ। ਕਿਰਪਾ ਕਰਕੇ ਡਰਿੰਕ ਕੀਤੇ ਜਾਣ ਅਤੇ ਪ੍ਰੈਗਨੇਂਟ ਹੋਣ ਬਾਰੇ ਕਮੈਂਟ ਨਾ ਕੀਤੇ ਜਾਣ’। ਦੱਸ ਦਈਏ ਕਿ ਮੁਨਮੁਨ ਦੱਤਾ ਆਪਣੇ ਤੋਂ ਛੋਟੀ ਉਮਰ ਦੇ ਸ਼ਖਸ ਦੇ ਨਾਲ ਪਿਛਲੇ ਦਿਨੀਂ ਕਾਫੀ ਸੁਰਖੀਆਂ ‘ਚ ਰਹੀ ਹੈ ।ਇਸ ਤੋਂ ਇਲਾਵਾ ਉਹ ਤਾਰਕ ਮਹਿਤਾ ਕਾ ਉਲਟਾ ਚਸ਼ਮਾ ‘ਚ ਆਪਣੇ ਕਿਰਦਾਰ ‘ਬਬੀਤਾ’ ਜੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਹੈ ।

ਉਨ੍ਹਾਂ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਪਿਆਰ ਮਿਲਿਆ ਹੈ । ਹਾਲ ਹੀ ‘ਚ ਅਦਾਕਾਰਾ ਵਿਦੇਸ਼ ਗਈ ਸੀ,ਜਿੱਥੇ ਅਦਾਕਾਰਾ ਦੇ ਸੱਟ ਲੱਗ ਗਈ ਸੀ । ਇਸ ਤੋਂ ਬਾਅਦ ਉਹ ਪਰਤ ਆਈ ਸੀ, ਇਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਸੀ।
View this post on Instagram