ਬਚਪਨ ਕਾ ਪਿਆਰ ਫੇਮ ਸਹਿਦੇਵ ਨੂੰ ਕਈ ਘੰਟਿਆਂ ਬਾਅਦ ਆਇਆ ਹੋਸ਼, ਬਾਲੀਲਵੁੱਡ ਦੇ ਕਈ ਸਿਤਾਰਿਆਂ ਨੇ ਕੀਤੀ ਸਹਿਦੇਵ ਲਈ ਕੀਤੀ ਦੁਆ

Written by  Pushp Raj   |  December 29th 2021 10:51 AM  |  Updated: December 29th 2021 10:51 AM

ਬਚਪਨ ਕਾ ਪਿਆਰ ਫੇਮ ਸਹਿਦੇਵ ਨੂੰ ਕਈ ਘੰਟਿਆਂ ਬਾਅਦ ਆਇਆ ਹੋਸ਼, ਬਾਲੀਲਵੁੱਡ ਦੇ ਕਈ ਸਿਤਾਰਿਆਂ ਨੇ ਕੀਤੀ ਸਹਿਦੇਵ ਲਈ ਕੀਤੀ ਦੁਆ

ਬਚਪਨ ਕਾ ਪਿਆਰ ਮੇਰਾ ਗਾ ਕੇ ਮਸ਼ਹੂਰ ਹੋਏ ਸਹਿਦੇਵ ਦਿਰਦੋ ਨੇ ਗਾਇਕੀ ਦੀ ਦੁਨੀਆਂ ਵਿੱਚ ਵੱਡਾ ਨਾਂਅ ਕਮਾਇਆ ਹੈ। ਸਹਿਦੇਵ ਦਿਰਦੋ ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੰ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਹਿਦੇਵ ਦੇ ਐਕਸੀਡੈਂਟ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਦੇ ਹੀ ਕਈ ਬਾਲੀਵੁੱਡ ਸਟਾਰਸ ਉਨ੍ਹਾਂ ਦੀ ਮਦਦ ਲਈ ਅੱਗੇ ਆਏ।

SAHDEV image From google

ਸਹਿਦੇਵ ਦਾ ਹੈਲਥ ਅਪਡੇਟ ਸਾਹਮਣੇ ਆਇਆ ਹੈ। ਖ਼ਬਰਾਂ ਦੇ ਮੁਤਾਬਕ ਸਹਿਦੇਵ ਨੂੰ ਐਕਸੀਡੈਂਟ ਦੇ ਕਈ ਘੰਟਿਆਂ ਬਾਅਦ ਹੋਸ਼ ਆਇਆ ਹੈ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਸਹਿਦੇਵ ਤਕਰੀਬਨ 5 ਘੰਟੇ ਤੱਕ ਬੇਹੋਸ਼ ਸੀ। ਐਕਸੀਡੈਂਟ ਦੇ ਦੌਰਾਨ ਉਸ ਨੂੰ ਸਿਰ ਉੱਤੇ ਗੰਭੀਰ ਸੱਟ ਲੱਗੀ ਹੈ, ਉਸ ਦੇ ਚਾਰ ਟਾਂਕੇ ਵੀ ਲਗਾਏ ਗਏ ਹਨ, ਫਿਲਹਾਲ ਅਜੇ ਵੀ ਉਹ ਜ਼ੇਰੇ ਇਲਾਜ ਹੈ ਤੇ ਉਸ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।

ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਉਨ੍ਹਾਂ ਦੀ ਮਦਦ ਲਈ ਅੱਗੇ ਆਏ। ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਫੈਨਜ਼ ਨੂੰ ਸਹਿਦੇਵ ਦੇ ਜਲਦ ਠੀਕ ਹੋਣ ਦੀ ਦੁਆ ਕਰਨ ਦੀ ਅਪੀਲ ਕੀਤੀ। ਬਾਦਸ਼ਾਹ ਨੇ ਸਹਿਦੇਵ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਉਸ ਹਾਲ ਜਾਣਿਆ। ਦੱਸਣਯੋਗ ਹੈ ਕਿ ਬਾਦਸ਼ਾਹ ਨੇ ਬਚਪਨ ਕਾ ਪਿਆਰ ਬੋਲ ਉੱਤੇ ਸਹਿਦੇਵ ਨਾਲ ਇੱਕ ਗੀਤ ਵੀ ਤਿਆਰ ਕੀਤਾ ਹੈ।

SONG BACHPAN KA PYAR image From instagram

ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਨੂੰ ਸਹਿਦੇਵ ਆਪਣੇ ਇੱਕ ਦੋਸਤ ਨਾਲ ਬਾਈਕ ਉੱਤੇ ਸਵਾਰ ਹੋ ਕੇ ਸ਼ਬਰੀ ਨਗਰ ਜਾ ਰਿਹਾ ਸੀ। ਰਾਹ ਦੇ ਵਿੱਚ ਬਾਈਕ ਅਨਬੈਲੈਂਸ ਹੋਣ ਦੇ ਚੱਲਦੇ ਸਲਿੱਪ ਹੋ ਗਈ। ਇਸ ਹਾਦਸੇ ਵਿੱਚ ਸਹਿਦੇਵ ਗੰਭੀਰ ਜ਼ਖਮੀ ਹੋ ਗਿਆ।

SAHDEV AND BADSHAH image From google

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

ਸਹਿਦੇਵ ਦਿਰਦੋ ਨੇ ਬਚਪਨ ਕਾ ਪਿਆਰ ਮੇਰਾ ਗੀਤ ਆਪਣੇ ਸਕੂਲ ਵਿੱਚ ਗਾਇਆ ਸੀ, ਤੇ ਸਹਿਦੇਵ ਦੇ ਸਕੂਲ ਟੀਚਰ ਨੇ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਜਲਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਸਹਿਦੇਵ ਦਾ ਗੀਤ ਲੋਕਾਂ ਨੂੰ ਬਹੁਤ ਪਸੰਦ ਆਇਆ। ਇਸ ਗੀਤ ਨੇ ਸਹਿਦੇਵ ਨੂੰ ਨਵੀਂ ਪਛਾਣ ਦਿੱਤੀ ਤੇ ਰਾਤੋ ਰਾਤ ਸਹਿਦੇਵ ਇੱਕ ਸਟਾਰ ਕਿੱਡ ਬਣ ਗਿਆ। ਦੱਸ ਦਈਏ ਕਿ ਛੱਤੀਸਗੜ੍ਹ ਦੇ ਲੋਕਾਂ ਤੋਂ ਲੈ ਕੇ ਬਾਲੀਵੁੱਡ ਦੇ ਕਈ ਨਾਮੀ ਸਿਤਾਰੇ ਸਹਿਦੇਵ ਦੇ ਫੈਨ ਹਨ ਤੇ ਉਸ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network