ਪੰਜਾਬੀ ਇੰਡਸਟਰੀ ਤੋਂ ਬੁਰੀ ਖ਼ਬਰ, ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਸੁਰਿੰਦਰ ਸ਼ਰਮਾ ਦਾ ਦਿਹਾਂਤ, ਗੁਰਚੇਤ ਚਿੱਤਕਾਰ ਸਣੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ

written by Shaminder | June 27, 2022

ਪੰਜਾਬੀ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਇਸ ਤੋਂ ਬਾਅਦ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਪੰਜਾਬੀ ਅਦਾਕਾਰ ਸੁਰਿੰਦਰ ਸ਼ਰਮਾ (Surinder Sharma ) ਦਾ ਦਿਹਾਂਤ (Death) ਹੋ ਗਿਆ ਹੈ । ਪੰਜਾਬੀ ਇੰਡਸਟਰੀ ‘ਚ ਸੁਰਿੰਦਰ ਸ਼ਰਮਾ ਦਾ ਵੱਡਾ ਨਾਮ ਸੀ । ਉਨ੍ਹਾਂ ਨੇ ਅਨੇਕਾਂ ਹੀ ਕਾਮੇਡੀ ਸ਼ੋਅਜ ‘ਚ ਕੰਮ ਕੀਤਾ ਸੀ । ਉਨ੍ਹਾਂ ਨੇ ਕਈ ਕਾਮੇਡੀ ਸ਼ੋਅਜ਼ ‘ਚ ਕੰਮ ਕੀਤਾ ਸੀ । ਉਨ੍ਹਾਂ ਦੇ ਕਰੀਅਰ ‘ਚ ਪ੍ਰੇਮ ਨਾਥ ਦਾ ਵੱਡਾ ਹੱਥ ਰਿਹਾ ਹੈ ।

Surinder sharma ,, image From FB page

ਹੋਰ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ

ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਸੀ । ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਜਿਵੇਂ ਦਾਰਾ ਸਿੰਘ, ਰਾਜਿੰਦਰ ਨਾਥ ਦੇ ਨਾਲ ਕੰਮ ਕੀਤਾ ਸੀ । ਇਸ ਤੋਂ ਇਲਾਵਾ ਪੰਜਾਬੀ ਅਦਾਕਾਰ ਵਰਿੰਦਰ ਦੇ ਨਾਲ ਵੀ ਕਈ ਫ਼ਿਲਮਾਂ ਕੀਤੀਆਂ ਅਤੇ ਕਈ ਫ਼ਿਲਮਾਂ ਵੀ ਲਿਖੀਆਂ ਸਨ ।

Surinder sharma , image From youtube

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ

ਅੱਜ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਚੁੱਕੇ ਹਨ । ਇਸ ਦੀ ਪੁਸ਼ਟੀ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਕੀਤੀ ਹੈ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

surinder sharma ,,,

ਸੁਰਿੰਦਰ ਸ਼ਰਮਾ ਜੀ ਅਜਿਹੇ ਅਦਾਕਾਰ ਸਨ ।ਜਿਨ੍ਹਾਂ ਨੇ ਕਾਮੇਡੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਕਿਰਦਾਰ ਨਿਂਭਾਏ ਸਨ । ਉਨ੍ਹਾਂ ਨੇ ਨੱਬੇ ਦੇ ਦਹਾਕੇ ‘ਚ ਅਨੇਕਾਂ ਫ਼ਿਲਮਾਂ ‘ਚ ਕੰਮ ਕੀਤਾ ਸੀ । ਕਾਮੇਡੀ ਦੇ ਨਾਲ-ਨਾਲ ਹੋਰ ਕਈ ਸੀਰੀਅਸ ਰੋਲ ਵੀ ਉਨ੍ਹਾਂ ਨੇ ਕੀਤੇ ਸਨ । ਅੱਜ ਉਨ੍ਹਾਂ ਦੇ ਦਿਹਾਂਤ ‘ਤੇ ਪੀਟੀਸੀ ਟੀਮ ਵੱਲੋਂ ਕੁਝ ਸਮਾਂ ਪਹਿਲਾਂ ਕੀਤਾ ਗਿਆ ਇੰਟਰਵਿਊ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ।

You may also like