ਜਦੋਂ ਇੱਕ ਮੁੰਡੇ ਪਿੱਛੇ ਹੋ ਗਈਆਂ ਕੁੜੀਆਂ ਗੁੱਥਮ ਗੁੱਥੀ ,ਕੁੜੀ ਨੂੰ ਹੋਈ ਜੇਲ, ਵੇਖੋ ਵੀਡਿਓ 

written by Shaminder | January 05, 2019

ਬਹੁਤ ਹੀ ਸੀਰੀਅਸ ਰਹਿਣ ਵਾਲੇ ਬਲਜੀਤ ਘਰੂਣ ਲੈ ਕੇ ਆਏ ਨੇ ਮਸਤ ਅੰਦਾਜ਼ 'ਚ ਨਵਾਂ ਗੀਤ । ਜੀ ਹਾਂ ਅਤੇ ਉਨ੍ਹਾਂ ਪਿੱਛੇ ਕੁੜੀਆਂ ਮਰ ਮਰ ਜਾਂਦੀਆਂ ਨੇ ਅਤੇ ਕੁੜੀਆਂ ਬਲਜੀਤ ਨੂੰ ਪਾਉਣ ਲਈ ਆਪਸ 'ਚ ਲੜਦੀਆਂ ਵੀ ਨੇ । ਇੱਕ ਕੁੜੀ ਨੇ ਦੂਜੀ ਨੂੰ ਕੁੱਟ ਵੀ ਦਿੱਤਾ ਅਤੇ ਜਿਸ ਕਰਕੇ ਕੁੜੀ ਨੂੰ ਜੇਲ ਦੀ ਹਵਾ ਖਾਣੀ ਪਈ । ਪਰ ਬਲਜੀਤ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ ।

ਹੋਰ ਵੇਖੋ : ਪੀਐੱਮ ‘ਤੇ ਬਣ ਰਹੀ ਬਾਇਓਪਿਕ ‘ਚ ਨਜ਼ਰ ਆਉਣਗੇ ਵਿਵੇਕ ਓਬਰਾਏ

https://www.instagram.com/p/BsPJgULBrON/

ਬਲਜੀਤ ਇਸ ਦਾ ਮਜ਼ਾ ਲੈ ਰਹੇ ਨੇ । ਜੇ ਤੁਸੀਂ ਸੋਚ ਰਹੇ ਹੋਵੋ ਕਿ ਸ਼ਾਇਦ ਬਲਜੀਤ ਘਰੂਣ ਦੀ ਸੱਚਮੁੱਚ ਗਾਂਟੀ ਪੈ ਗਈ ਹੈ ਤਾਂ ਅਜਿਹਾ ਨਹੀਂ ਹੈ । ਅਸੀਂ ਗੱਲ ਕਰ ਰਹੇ ਹਾਂ ਉਨਾਂ ਦੇ ਨਵੇਂ ਗੀਤ 'ਸਾਡੇ ਆਲਾ' ਦੀ । ਜਿਸ ਨੂੰ ਪਾਉਣ ਲਈ ਕੁੜੀਆਂ 'ਚ ਹੋੜ ਲੱਗੀ ਹੋਈ ਹੈ । ਬਲਜੀਤ ਘਰੂਣ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਸਾਡੇ ਆਲਾ' ਸ਼ੈਰੀ ਮਾਨ ਨੇ ਇਸ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ।

baljit baljit

ਬਲਜੀਤ ਨੇ ਇਸ ਤੋਂ ਪਹਿਲਾਂ ‘ਬਚਪਨ’ ਟਰੈਕ ਕੱਢਿਆ ਸੀ ,ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਬਲਜੀਤ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ,ਉੱਥੇ ਹੀ ਵਧੀਆ ਅਵਾਜ਼ ਵੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ,ਪਰ ਉਹ ਆਪਣੀ ਇਸ ਨਵੇਂ ਟਰੈਕ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ।

baljit ghraoon baljit ghraoon

 

You may also like