ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

written by Aaseen Khan | July 18, 2019

ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਣ 'ਚ ਸਿਰਫ਼ ਇੱਕ ਦਿਨ ਬਾਕੀ ਹੈ ਪਰ ਉਸ ਤੋਂ ਪਹਿਲਾਂ ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਗੀਤ ਰਣਜੀਤ ਬਾਵਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਹੁਣ ਤੱਕ ਦੇ ਜਿੰਨ੍ਹੇ ਵੀ ਗੀਤ ਰਿਲੀਜ਼ ਹੋਏ ਹਨ ਉਹ ਫ਼ਿਲਮ ਦੇ ਮਾਹੌਲ 'ਤੇ ਭਾਵਨਾਵਾਂ ਨੂੰ ਦਰਸਾ ਰਹੇ ਹਨ। ਇਹ ਗੀਤ ਵੀ ਮੋਟੀਵੇਸ਼ਨਲ ਗੀਤ ਹੈ ਜਿਸ ਦੇ ਬੋਲ ਹੈਪੀ ਰਾਏਕੋਟੀ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਰਣਜੀਤ ਬਾਵਾ ਨੇ ਖ਼ੁਦ ਵੀ ਫ਼ਿਲਮ ਦੇ ਇਸ ਪ੍ਰਮੋਸ਼ਨਲ ਗੀਤ 'ਚ ਫ਼ੀਚਰ ਕੀਤਾ ਹੈ। ਅਰਦਾਸ ਕਰਾਂ ਦੇ ਹੁਣ ਤੱਕ ਸ਼ੈਰੀ ਮਾਨ, ਨਛੱਤਰ ਗਿੱਲ, ਸੁਨਿਧੀ ਚੌਹਾਨ, ਅਤੇ ਗਿੱਪੀ ਗਰੇਵਾਲ ਦੀ ਅਵਾਜ਼ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਫ਼ਿਲਮ ਦੇ ਚੈਪਟਰਾਂ ਦੀ ਤਰ੍ਹਾਂ ਗੀਤ ਵੀ ਲਗਾਤਾਰ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਸ਼ੁਮਾਰ ਰਹੇ ਉਸੇ ਤਰ੍ਹਾਂ ਫ਼ਿਲਮ ਦਾ ਗੀਤ ਬੰਬ ਜਿਗਰੇ ਵੀ ਰਿਲੀਜ਼ ਹੁੰਦਿਆਂ ਹੈ ਟਰੈਂਡ ਕਰ ਰਿਹਾ ਹੈ। ਹੋਰ ਵੇਖੋ : ਪੰਜਾਬੀ ਸਿੰਘਮ ਦਾ ਪਹਿਲਾ ਗੀਤ 'ਡਿਮਾਂਡ' ਹੋਇਆ ਰਿਲੀਜ਼ , ਦੇਖੋ ਵੀਡੀਓ

 
View this post on Instagram
 

@ardaaskaraan #19july2019

A post shared by Gippy Grewal (@gippygrewal) on

ਗਿੱਪੀ ਗਰੇਵਾਲ ਦੇ ਨਿਰਦੇਸ਼ਨ ਅਤੇ ਪ੍ਰੋਡਕਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ 2016 'ਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਹੈ। ਫ਼ਿਲਮ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੱਬਲ ਰਾਏ, ਮਲਕੀਤ ਰੌਣੀ, ਆਦਿ ਵਰਗੀ ਮੈਗਾ ਸਟਾਰ ਕਾਸਟ ਦੇਖਣ ਨੂੰ ਮਿਲਣ ਵਾਲੀ ਹੈ।

0 Comments
0

You may also like