ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ ਕਿਰਪਾਨ ’ਤੇ ਲਗਾਈ ਗਈ ਪਾਬੰਦੀ, ਰਵੀ ਸਿੰਘ ਨੇ ਜਤਾਇਆ ਦੁੱਖ

Written by  Rupinder Kaler   |  May 19th 2021 04:14 PM  |  Updated: May 19th 2021 04:14 PM

ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ ਕਿਰਪਾਨ ’ਤੇ ਲਗਾਈ ਗਈ ਪਾਬੰਦੀ, ਰਵੀ ਸਿੰਘ ਨੇ ਜਤਾਇਆ ਦੁੱਖ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਨੇ ਸਕੂਲਾਂ ’ਚ ਸਿੱਖ ਧਾਰiਮਕ ਚਿੰਨ੍ਹ ਕਿਰਪਾਨ ਧਾਰਨ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ । ਜਿਸ ਨੂੰ ਲੈ ਕੇ ਸਿੱਖ ਸੰਗਠਨਾਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ । ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇਸ ਫੈਸਲੇ ਤੇ ਅਪਣਾ ਰੋਸ ਜਤਾਇਆ ਹੈ ।

ਹੋਰ ਪੜ੍ਹੋ :

ਕੋਰੋਨਾ ਵਾਇਰਸ ਨਾਲ ਵਿਧਵਾ ਹੋਈਆਂ ਔਰਤਾਂ ਦੀ ਕਰੀਨਾ ਕਪੂਰ ਇਸ ਤਰ੍ਹਾਂ ਕਰ ਰਹੀ ਹੈ ਮਦਦ

ਉਹਨਾਂ ਨੇ ਇੱਕ ਟਵੀਟ ਕਰਦੇ ਹੋਏ ਕਿਹਾ ਹੈ ‘ਆਸਟਰੇਲੀਆਈ ਸਿੱਖ ਭਾਈਚਾਰਾ ਹੜ੍ਹਾਂ, ਜੰਗਲਾਂ ਦੀ ਅੱਗ ਅਤੇ ਮਹਾਂਮਾਰੀ ਵਰਗੀਆਂ ਸਾਰੀਆਂ ਵੱਡੀਆਂ ਘਟਨਾਵਾਂ ਵਿਚ ਹਮੇਸ਼ਾਂ ਅਪਣੇ ਸਾਥੀ ਨਾਗਰਿਕਾਂ ਨਾਲ ਖੜ੍ਹਾ ਰਿਹਾ ਹੈ। ਨਿਊ ਸਾਊਥ ਵੇਲਜ਼ ਪ੍ਰੀਮੀਅਰ Gladys Berejiklian  ਉਹਨਾਂ ਵੱਲੋਂ ਸਿੱਖਾਂ ਦੀ ਸਲਾਹ ਲਏ ਬਿਨ੍ਹਾਂ ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਬੇਹੱਦ ਦੁਖਦਾਈ ਹੈ’।

ਇਸ ਤਰ੍ਹਾਂ ਹੋਰ ਵੀ ਕਈ ਸ਼ਖਸ਼ੀਅਤਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ । ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਕਹਿੰਦੇ ਹਨ ਕਿ ਕਿਰਪਾਨ ਨੂੰ ਸਿੱਖ ਸਦੀਆਂ ਤੋਂ ਇਕ ਧਾਰਮਕ ਚਿੰਨ੍ਹ ਦੇ ਰੂਪ ’ਚ ਧਾਰਨ ਕਰ ਰਹੇ ਹਨ। ਉਹਨਾਂ ਕਿਹਾ, ਬਰਤਾਨੀਆ, ਫਰਾਂਸ, ਆਸਟ੍ਰੇਲੀਆ ਤੇ ਹੋਰ ਕਈ ਦੇਸ਼ਾਂ ਦੇ ਫੌਜੀਆਂ ਨੇ ਪਹਿਲਾਂ ਤੇ ਦੂਜੇ ਵਿਸ਼ਵ ਯੁੱਧ ’ਚ ਸਿੱਖਾਂ ਦੀ ਬਹਾਦਰੀ ਨੂੰ ਸਨਮਾਨ ਦੇਣ ਲਈ ਕਿਰਪਾਨ ਨੂੰ ਮਾਨਤਾ ਦਿਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network