
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਅਕਸਰ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਵੀਡੀਓ ਨੂੰ ਗੁਰਮੀਤ ਚੱਢਾ ਨਾਂਅ ਦੇ ਇੱਕ ਟਵਿੱਟਰ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਲਾੜਾ ਘੋੜੀ ਚੜਿਆ ਹੋਇਆ ਅਤੇ ਸਾਰੇ ਪੰਜਾਬੀ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪਰ ਇਸ ਵਿਆਹ ਦੀ ਖ਼ਾਸ ਗੱਲ ਇਹ ਹੈ ਕਿ ਇਸ ‘ਚ ਅੰਗਰੇਜ਼ ਬੈਂਡ ਵਾਜਾ ਵਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਵੇਖਿਆ ਹੈ ।

ਦੱਸ ਦਈਏ ਕਿ ਦੁਨੀਆ ਭਰ ‘ਚ ਪੰਜਾਬੀਆਂ ਨੇ ਆਪਣੇ ਕੰਮਾਂ ਦੇ ਨਾਲ ਨਾਮ ਕਮਾਇਆ ਹੈ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ ਪੰਜਾਬੀਆਂ ਦੀ ਹਰ ਥਾਂ ‘ਤੇ ਤੂਤੀ ਬੋਲਦੀ ਹੈ ।ਭਾਵੇਂ ਉਹ ਬਿਜਨੇਸ ਹੋਵੇ, ਜੰਗ ਦਾ ਮੈਦਾਨ ਜਾਂ ਫਿਰ ਖੇਡਾਂ ਦਾ ਖੇਤਰ ਹੋਵੇ ਹਰ ਖੇਤਰ ‘ਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ।
Angrezon se band and dhol bajwa rahe hain Punjabi :). Classic Revenge by Indians.
( on a lighter note guys) pic.twitter.com/DPmp5UByRZ
— Gurmeet Chadha (@connectgurmeet) January 20, 2023