
ਬਾਲੀਵੁੱਡ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੁਆਰਾ ਦਿੱਤਾ ਗਿਆ ਇੱਕ ਬਿਆਨ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਬਾਲੀਵੁੱਡ ਵਿੱਚ ਆਪਣੀ ਸਫਲਤਾ ਦਾ ਸਿਹਰਾ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨੂੰ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲਤਾ ਮੰਗੇਸ਼ਕਰ ਨਾਲ ਬੱਪੀ ਲਹਿਰੀ ਦੀਆਂ ਤਸਵੀਰਾਂ ਵੀ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਬਾਲੀਵੁੱਡ ਨੇ ਇੱਕੋਂ ਮਹੀਨੇ ਵਿੱਚ ਸੰਗੀਤ ਨਾਲ ਜੁੜੀ ਦੋ ਮਹਾਨ ਹਸਤੀਆਂ ਨੂੰ ਗੁਆ ਦਿੱਤਾ ਹੈ। ਲਤਾ ਮੰਗੇਸ਼ਕਰ ਦੀ ਦਾ ਦੇਹਾਂਤ 6 ਫਰਵਰੀ ਨੂੰ ਹੋਇਆ ਸੀ ਅਤੇ ਬੱਪੀ ਲਹਿਰੀ, ਜਿਨ੍ਹਾਂ ਦਾ 15 ਫਰਵਰੀ ਦੀ ਦੇਰ ਰਾਤ ਨੂੰ ਦੇਹਾਂਤ ਹੋ ਗਿਆ।

ਦੱਸ ਦਈਏ ਕਿ ਜਿਥੇ ਬੱਪੀ ਦਾ ਲਤਾ ਮੰਗੇਸ਼ਕਰ ਜੀ ਦੇ ਪਸੰਦੀਦਾ ਗਾਇਕਾਂ ਚੋਂ ਇੱਕ ਸਨ , ਉਥੇ ਬੱਪੀ ਵੀ ਲਤਾ ਮੰਗੇਸ਼ਕਰ ਜੀ ਦਾ ਬਹੁਤ ਸਨਮਾਨ ਕਰਦੇ ਸਨ। ਉਹ ਆਪਣੀ ਗਾਇਕੀ ਵਿੱਚ ਕਾਮਯਾਬੀ ਹਾਸਲ ਕਰਨ ਦਾ ਸਿਹਰਾ ਵੀ ਲਤਾ ਦੀਦੀ ਨੂੰ ਦਿੰਦੇ ਸਨ। ਇਹ ਗੱਲ ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਹੀ ਸੀ।
ਹੋਰ ਪੜ੍ਹੋ : ਪੰਜ ਤੱਤਾਂ 'ਚ ਵਿਲੀਨ ਹੋਏ ਡਿਸਕੋ ਕਿੰਗ ਬੱਪੀ ਲਹਿਰੀ, ਪੁੱਤਰ ਨੇ ਨਿਭਾਈਆਂ ਆਖਰੀ ਰਸਮਾਂ
ਬੱਪੀ ਲਹਿਰੀ ਨੇ ਦੱਸਿਆ ਸੀ ਕਿ ਜਦੋਂ ਉਹ ਛੋਟੇ ਸੀ ਉਸ ਸਮੇਂ ਤੋਂ ਹੀ ਲਤਾ ਦੀਦੀ ਉਨ੍ਹਾਂ ਦੇ ਘਰ ਆਉਂਦੀ ਸੀ। ਬੱਪੀ ਲਹਿਰੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਲਤਾ ਮੰਗੇਸ਼ਕਰ ਜੀ ਨਾਲ ਪੁਰਾਣੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਨ੍ਹਾਂ ਚੋ ਸਭ ਤੋਂ ਵੱਧ ਇੱਕ ਤਸਵੀਰ ਪਸੰਦ ਕੀਤੀ ਜਾ ਰਹੀ ਹੈ, ਜੋ ਕਿ ਬੱਪੀ ਲਹਿਰੀ ਦੇ ਬਚਪਨ ਦੀ ਹੈ। ਇਸ ਤਸਵੀਰ ਵਿੱਚ ਬੱਪੀ ਲਹਿਰੀ ਲਤਾ ਮੰਗੇਸ਼ਕਰ ਜੀ ਦੀ ਗੋਦ ਵਿੱਚ ਬੈਠੇ ਹੋਏ ਹਨ।

ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਦਿੱਗਜ਼ ਗਾਇਕਾਂ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ। ਇਨ੍ਹਾਂ ਦੋਹਾ ਦਿੱਗਜ਼ਾਂ ਦੇ ਸਦੀਵੀਂ ਵਿਛੋੜੇ ਨਾਲ ਸੰਗੀਤ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।