ਮਨਵੀਰ ਚੰਨੀ ਦਾ ਵਿਆਹ ਹੋਣ ਵਾਲਾ ਹੈ ਬੇਹੱਦ ਖਾਸ ,ਲੋਕਾਂ ਕੋਲੋਂ ਗੱਡੀਆਂ ਨੀ ਗਿਣ ਹੋਣੀਆਂ ,ਵੇਖੋ ਵੀਡਿਓ 

written by Shaminder | January 08, 2019

ਮਨਵੀਰ ਚੰਨੀ ਅਤੇ ਜਸਮੀਨ ਅਖਤਰ ਦਾ ਗੀਤ 'ਬਰਾਤ ਆਨ ਹਾਈਵੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੀ ਗੁਰੀ ਨੇ । ਇਸ ਗੀਤ 'ਚ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਬਰਾਤ ਲੈ ਕੇ ਆਏਗਾ । ਇਸ ਬਰਾਤ ਦੀ ਟੌਹਰ ਏਨੀ ਕੁ ਹੈ ਕਿ ਲੋਕੀਂ ਖੜ੍ਹ ਖੜ੍ਹ ਕੇ ਇਸ ਬਰਾਤ ਨੂੰ ਵੇਖਣਗੇ ।

ਹੋਰ ਵੇਖੋ : ਗਾਇਕਾ ਨੇਹਾ ਕੱਕੜ ਦੀ ਇਸ ਹਰਕਤ ਨੇ ਕੀਤਾ ਸਭ ਨੂੰ ਹੈਰਾਨ, ਹੱਸ-ਹੱਸ ਦੂਹਰੇ ਹੋਏ ਲੋਕ, ਦੇਖੋ ਵੀਡਿਓ

https://www.youtube.com/watch?v=sM4-0-iAd3c&feature=youtu.be

ਕਿਉਂਕਿ ਇਨ੍ਹਾਂ ਸਰਦਾਰਾਂ ਦੇ ਕੰਮ ਹਾਈ ਫਾਈ ਨੇ ਅਤੇ ਇਹ ਬਰਾਤ ਲੈ ਕੇ ਆਏਗਾ ਤਾਂ ਲੋਕਾਂ ਕੋਲੋਂ ਗੱਡੀਆਂ ਨੀ ਗਿਣੀਆਂ ਜਾਣੀਆਂ ।ਇਸ ਗੀਤ 'ਚ ਪੰਜਾਬ 'ਚ ਵਿਆਹਾਂ 'ਚ ਕੀਤੇ ਜਾਣ ਵਾਲੇ ਖੁੱਲੇ ਖਰਚ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ :ਹਰ ਵਰਗ ਦੇ ਚਹੇਤੇ ਕਲਾਕਾਰ ਨੇ ਬੱਬੂ ਮਾਨ ,ਜਾਣੋ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ

baarat on Highway baarat on Highway

ਇਸ ਦੇ ਨਾਲ ਹੀ ਸਰਦਾਰਾਂ ਦੇ ਸ਼ਾਹੀ ਠਾਠ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ 'ਚ ਬਹੁਤ ਹੀ ਖੁਬਸੂਰਤ ਪਿੰਡ ਦੀਆਂ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ ,ਕੱਚੇ ਘਰਾਂ ਨੂੰ ਦਿਖਾ ਕੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਵੀ ਵਿਖਾਇਆ ਗਿਆ ਹੈ ।

baraat On Highway baraat On Highway

ਮਨਵੀਰ ਚੰਨੀ ਨੇ ਜਿੰਨੀ ਖੁਬਸੂਰਤੀ ਨਾਲ ਇਸ ਗੀਤ ਨੂੰ ਗਾਇਆ ਹੈ ਓਨੀ ਹੀ ਖੁਬਸੂਰਤੀ ਨਾਲ ਇਸ ਦਾ ਵੀਡਿਓ ਤਿਆਰ ਕੀਤਾ ਗਿਆ ਹੈ । ਮਨਵੀਰ ਚੰਨੀ ਦੇ ਨਾਲ ਫੀਚਰਿੰਗ 'ਚ ਜੈਸਮੀਨ ਅਖਤਰ ਨਜ਼ਰ ਆ ਰਹੇ ਨੇ ।

baraat On Highway baraat On Highway

 

You may also like