ਸੁੰਨਸਾਨ ਸੜਕ ’ਤੇ ਲਿਫਟ ਮੰਗਣ ਵਾਲੀ ਕੁੜੀ ਨੂੰ ਲਿਫਟ ਦੇਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ, ਰੌਂਗਟੇ ਹੋ ਜਾਣਗੇ ਖੜੇ

Written by  Rupinder Kaler   |  November 16th 2021 12:17 PM  |  Updated: November 16th 2021 12:17 PM

ਸੁੰਨਸਾਨ ਸੜਕ ’ਤੇ ਲਿਫਟ ਮੰਗਣ ਵਾਲੀ ਕੁੜੀ ਨੂੰ ਲਿਫਟ ਦੇਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ, ਰੌਂਗਟੇ ਹੋ ਜਾਣਗੇ ਖੜੇ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ (delhi Robbery video) ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਇੱਕ ਦੇ ਰੌਂਗਟੇ ਖੜੇ ਹੋ ਜਾਂਦੇ ਹਨ । ਇਸ ਵੀਡੀਓ ਵਿੱਚ ਇੱਕ ਕੁੜੀ ਸੁੰਨਸਾਨ ਸੜਕ ਤੇ ਖੜੀ ਹੈ, ਤੇ ਉਹ ਇੱਕ ਕਾਰ ਨੂੰ ਰੋਕ ਕੇ ਲਿਫਟ ਮੰਗਦੀ ਹੈ । ਉਹ ਦੱਸਦੀ ਹੈ ਕਿ ਉਸ ਦਾ ਬੁਆਏ ਫਰੈਂਡ ਉਸ ਨਾਲ ਲੜਕੇ ਉਸ ਨੂੰ ਇੱਕਲਾ ਛੱਡਕੇ ਚਲਾ ਗਿਆ ਹੈ । ਉਹ ਕਾਰ ਵਾਲੇ ਮੁੰਡਿਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ 'ਸੈਕਟਰ 11' ਤੱਕ ਲਿਫਟ ਦੇ ਦੇਣ ।

Pic Courtesy: twitter

ਹੋਰ ਪੜ੍ਹੋ :

ਗੋਲਡਨ ਸਟਾਰ ਮਲਕੀਤ ਸਿੰਘ ਜਲਦ ਹੀ ਕਰਨ ਜਾ ਰਹੇ ਹਨ ਵੱਡੇ ਪਰਦੇ ’ਤੇ ਵਾਪਸੀ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

Pic Courtesy: twitter

ਉਹ ਕਾਰ ਵਿੱਚ ਸਵਾਰ ਮੁੰਡਿਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਕੋਲ ਉਨ੍ਹਾਂ ਨਾਲ ਜਾਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਮੋਬਾਈਲ ਫ਼ੋਨ ਵਿੱਚ ਨੈੱਟਵਰਕ ਨਹੀਂ ਹੈ ਅਤੇ ਉਹ ਹਨੇਰੇ ਵਿੱਚ ਇਕੱਲੀ ਖੜ੍ਹੀ ਹੈ ਅਤੇ ਉਸ ਨੂੰ ਉਨ੍ਹਾਂ ਦੀ ਮਦਦ ਦੀ ਲੋੜ ਹੈ। ਇਸ ਪੂਰੇ ਘਟਨਾ ਕਰਮ ਨੂੰ ਪਿਛਲੀ ਸੀਟ ਤੇ ਬੈਠਾ ਮੁੰਡਾ ਰਿਕਾਰਡ (delhi Robbery video) ਕਰ ਰਿਹਾ ਹੁੰਦਾ ਹੈ ।

ਅਚਾਨਕ ਕੁਝ ਲੁਟੇਰੇ ਆ ਜਾਂਦੇ ਹਨ । ਅਸੀਂ ਦੇਖਦੇ ਹਾਂ ਕਿ ਗੁੰਡਿਆਂ ਦਾ ਇੱਕ ਸਮੂਹ ਹੱਥਾਂ ਵਿੱਚ ਡੰਡੇ ਲੈ ਕੇ ਕਾਰ ਵੱਲ ਭੱਜਦਾ ਹੈ। ਜਾਪਦਾ ਹੈ, ਡਰਾਈਵਰ ਦੇ ਦ੍ਰਿਸ਼ ਨੂੰ ਵਿਗਾੜਨ ਲਈ ਵਿੰਡਸ਼ੀਲਡ 'ਤੇ ਇੱਕ ਅੰਡਾ ਸੁੱਟਿਆ ਜਾਂਦਾ ਹੈ । ਪਰ ਕਾਰ ਦਾ ਡਰਾਈਵਰ ਕਿਸੇ ਤਰ੍ਹਾਂ ਕਾਰ ਭਜਾ ਲੈਂਦਾ ਹੈ. ਤੇ ਕਿਸੇ ਤਰ੍ਹਾਂ ਮੌਕੇ ਤੋਂ ਸੁਰੱਖਿਅਤ ਬਾਹਰ ਨਿਕਲ ਜਾਂਦੇ ਹਨ । ਹੁਣ ਇਹ ਵੀਡੀਓ (delhi Robbery video) ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ । ਲੋਕ ਇਸ ‘ਤੇ ਲਗਾਤਾਰ ਕਮੈਂਟ ਕਰਕੇ ਆਪਣਾ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network