Bechari Teaser: ਅਫਸਾਨਾ ਖ਼ਾਨ ਦੀ ਆਵਾਜ਼ 'ਚ ਦੇਖਣ ਨੂੰ ਮਿਲੇਗੀ ਕਰਨ ਕੁੰਦਰਾ ਤੇ ਦਿਵਿਆ ਅਗਰਵਾਲ ਦੀ ਜੁਦਾਈ ਦੀ ਕਹਾਣੀ
Bechari Teaser: ਅਫਸਾਨਾ ਖ਼ਾਨ ਦੀ ਆਵਾਜ਼ 'ਚ ਦੇਖਣ ਨੂੰ ਮਿਲੇਗੀ ਕਰਨ ਕੁੰਦਰਾ ਤੇ ਦਿਵਿਆ ਅਗਰਵਾਲ ਦੀ ਜੁਦਾਈ ਦੀ ਕਹਾਣੀ
ਬਿੱਗ ਬੌਸ 15 ਦੇ ਖਤਮ ਹੋਣ ਤੋਂ ਬਾਅਦ ਤੋਂ ਕਰਨ ਕੁੰਦਰਾ ਨੂੰ ਲਗਾਤਾਰ ਨਵੇਂ ਪ੍ਰੋਜੈਕਟ ਮਿਲ ਰਹੇ ਹਨ। ਇਸ ਤੋਂ ਬਾਅਦ ਉਹ ਇੱਕ ਡਾਂਸਿੰਗ ਰਿਆਲਿਟੀ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਦੇ ਨਵੇਂ ਅਤੇ ਬਹੁਤ ਉਡੀਕੇ ਜਾ ਰਹੇ ਗੀਤ ਬੇਚਾਰੀ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਗੀਤ 'ਚ ਕਰਨ ਕੁੰਦਰਾ ਦੇ ਨਾਲ ਬਿੱਗ ਬੌਸ ਓਟੀਟੀ ਦੀ ਵਿਨਰ ਰਹੀ ਦਿਵਿਆ ਅਗਰਵਾਲ ਨਜ਼ਰ ਆਉਣ ਵਾਲੀ ਹੈ।

ਹੋਰ ਪੜ੍ਹੋ :ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼
ਤਿੱਤਲੀਆਂ ਵਰਗਾ ਸੁਪਰਹਿੱਟ ਗੀਤ ਦੇਣ ਵਾਲੀ ਗਾਇਕਾ ਅਫਸਾਨਾ ਖ਼ਾਨ ਇਸ ਗੀਤ ਨੂੰ ਗਾਉਂਦੀ ਹੋਈ ਨਜ਼ਰ ਆਵੇਗੀ। ਜੇ ਗੱਲ ਕਰੀਏ ਦੇ ਟੀਜ਼ਰ ਦੀ ਤਾਂ ਉਸ 'ਚ ਕਰਨ ਕੁੰਦਰਾ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਗੀਤ ਦੇ ਟੀਜ਼ਰ 'ਚ ਖੂਬਸੂਰਤ ਦਿਵਿਆ ਅਗਰਵਾਲ ਦੇ ਜਜ਼ਬਾਤ ਨੇ ਜਾਨ ਭਰ ਦਿੱਤੀ ਹੈ। ਟੀਜ਼ਰ ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਰਨ ਆਪਣੇ ਪਿਆਰ ਨੂੰ ਲੱਭਦਾ ਹੋਇਆ ਨਜ਼ਰ ਆ ਰਿਹਾ ਹੈ। ਬੇਚਾਰੀ ਦਾ ਟੀਜ਼ਰ ਦੇਖਣ ਤੋਂ ਬਾਅਦ ਤੁਸੀਂ ਇਹ ਜਾਨਣ ਲਈ ਬੇਤਾਬ ਹੋਵੋਗੇ ਕਿ ਇਸ ਗੀਤ ਦੀ ਕਹਾਣੀ ਕੀ ਹੈ?

ਅਫਸਾਨਾ ਖ਼ਾਨ ਦੇ ਗੀਤ ਬੇਚਾਰੀ ਦਾ ਟੀਜ਼ਰ ਕੁਝ ਘੰਟੇ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਗੀਤ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਗਿਆ ਹੈ। ਬਿੱਗ ਬੌਸ ਦੇ ਜ਼ਰੀਏ ਕਰਨ ਕੁੰਦਰਾ ਅਤੇ ਦਿਵਿਆ ਅਗਰਵਾਲ ਦੀ ਫੈਨ ਫਾਲੋਇੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ, ਜਿਸ ਦਾ ਪੂਰਾ ਫਾਇਦਾ ਇੱਥੇ ਮਿਲਿਆ ਹੈ।

ਗੀਤ ਦਾ ਟੀਜ਼ਰ ਦੇਖਣ ਵਾਲੇ ਜ਼ਿਆਦਾਤਰ ਲੋਕ ਕਹਿ ਰਹੇ ਹਨ ਕਿ ਤਿੱਤਲੀਆਂ ਵਾਂਗ ਅਫਸਾਨਾ ਖ਼ਾਨ ਦਾ ਇਹ ਗੀਤ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨ ਵਾਲਾ ਹੈ। ਗਾਣੇ ਦਾ ਟੀਜ਼ਰ ਟਰੈਂਡਿੰਗ ‘ਚ ਚੱਲ ਰਿਹਾ ਹੈ। ਦਰਸ਼ਕ ਇਸ ਗੀਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ। ਇਹ ਪੂਰਾ ਗੀਤ 27 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਹੋਰ ਪੜ੍ਹੋ : ‘ਸ਼ਰੀਕ-2’ ਫ਼ਿਲਮ ‘ਚ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
