ਮਾਂ ਬੋਲੀ ਪੰਜਾਬੀ ਦੇ ਹੱਕ 'ਚ ਅਵਾਜ਼ ਬੁਲੰਦ ਕਰਦਾ ਗੀਤ ਗਾਇਕ ਬੈਨੀ ਸਿੰਘ ਧਾਲੀਵਾਲ ਨੇ ਕੀਤਾ ਰਿਲੀਜ਼

Written by  Aaseen Khan   |  September 30th 2019 12:31 PM  |  Updated: September 30th 2019 12:31 PM

ਮਾਂ ਬੋਲੀ ਪੰਜਾਬੀ ਦੇ ਹੱਕ 'ਚ ਅਵਾਜ਼ ਬੁਲੰਦ ਕਰਦਾ ਗੀਤ ਗਾਇਕ ਬੈਨੀ ਸਿੰਘ ਧਾਲੀਵਾਲ ਨੇ ਕੀਤਾ ਰਿਲੀਜ਼

ਪੰਜਾਬ ਦੇ ਨਾਮੀ ਗਾਇਕ ਬੈਨੀ ਸਿੰਘ ਧਾਲੀਵਾਲ ਹੁਣ ਤੱਕ ਬਹੁਤ ਸਾਰੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਵਾਰ ਬੈਨੀ ਸਿੰਘ ਧਾਲੀਵਾਲ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ 'ਪੰਜਾਬੀ ਜ਼ਿੰਦਾਬਾਦ' ਲੈ ਕੇ ਦਰਸ਼ਕਾਂ ਦੇ ਰੂ-ਬ-ਰੁ ਹੋਏ ਹਨ। ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਕਾਫੀ ਵਿਵਾਦ ਸਾਹਮਣੇ ਆਏ ਹਨ। ਬਹੁਤ ਸਾਰੇ ਕਲਾਕਾਰਾਂ ਅਤੇ ਗਾਇਕਾਂ ਨੇ ਇਸ ਮੁੱਦੇ 'ਤੇ ਬੇਬਾਕੀ ਨਾਲ ਅਵਾਜ਼ ਚੁੱਕੀ ਹੈ। ਇਸ ਨੂੰ ਹੀ ਦੇਖਦੇ ਹੋਏ ਬੈਨੀ ਧਾਲੀਵਾਲ ਨੇ ਪੰਜਾਬੀ ਲਈ ਇਹ ਗੀਤ ਗਾਇਆ ਹੈ।

 

View this post on Instagram

 

Mai ajj tak kadi v kise nu eh gall jaada push karke ni kahi k mera koi gaana aa reha te ehnu share kro ja like kro par jis din da saadi boli punjabi nu lai k kaafi vivaad shidya aa us din da ehi sochda c kisnu ki kahiye te kisnu ki na kahiye te ajj mai eh gall saare duniya vich vasde punjabiya nu kehna chaunga k eh gaana mai apni maa boli punjabi nu dedicate karna chaunda te tusi saarya ne jrur sunna . Es gaane da maksad koi apne aap nu agge layaun da ja wah wah lain da ni bs apni boli nu agge lai k jayie eh saada sarya da farz bandah hai te ik msg aa mere saare punjabi behn bhraava nu k jinna time tuhade dil vich apni maa boli lyi kadar hai jinna time tusi aap bolde te apne bcchya nu sikahunde unna time kise di himmat ni k apne to koi apni maa boli punjabi boli kho sake ,, #punjabi zindabaad

A post shared by Benny Singh Dhaliwal (@bennysinghdhaliwal) on

ਗਾਣਾ ਸਾਂਝਾ ਕਰਦੇ ਹੋਏ ਗਾਇਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ,"ਮੈਂ ਅੱਜ ਤੱਕ ਇਹ ਗੱਲ ਕਿਸੇ ਨੂੰ ਜ਼ਿਆਦਾ ਜ਼ੋਰ ਪਾ ਕੇ ਨਹੀਂ ਕਹੀ ਕਿ ਮੇਰਾ ਕੋਈ ਗਾਣਾ ਆ ਰਿਹਾ ਤੇ ਇਹਨੂੰ ਸਾਂਝਾ ਕਰੋ ਪਰ ਜਿਸ ਦਿਨ ਦਾ ਸਾਡੀ ਬੋਲੀ ਪੰਜਾਬੀ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਉਸ ਦਿਨ ਦਾ ਇਹ ਹੀ ਸੋਚਦਾ ਸੀ ਕਿਸਨੂੰ ਕੀ ਕਹੀਏ ਤੇ ਕਿਸਨੂੰ ਨਾ ਕਹੀਏ ਤੇ ਅੱਜ ਮੈਂ ਇਹ ਗੱਲ ਸਾਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਗਾ ਕਿ ਇਹ ਗਾਣਾ ਮੈਂ ਆਪਣੀ ਮਾਂ ਪੰਜਾਬੀ ਨੂੰ ਸਮਰਪਿਤ ਕਰਨਾ ਚਹੁੰਦਾ ਹਾਂ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਨਾ।"

 

View this post on Instagram

 

COMMENT Punjabi zindabaad My amazing fans please read like and share ❤️ Meri Umar Odo 7 saal di c Jad mere India aun da karan sirf Punjabi Sikhna c , Mere Bapu Di ehi Reejh C k mai Punjabi Sikha Te Apne dilo ehnu kade na visaara . Jehri boli saanu saadi maa to mile ja baccha sab to pehla jehri boli ch maa nu maa kahve oh usdi maa boli manni jandi hai, bhavien mera janam punjab ch nai hoya pr eh boli mere maa baap to mainu mili es lyi mai punjabi nu hi apni maa boli manda te isda satkar karda te apne bacchya nu v punjabi sikhaunda. pr ajj de halaat dekh k lgda kite na kite lgda k punjabi maa boli te zulam ho reha kuj lok chaunde k k punjab ch reh k kise hor boli nu v pehal ditti jaawe ,,, saade bazurga di boli ch jo akkhar oh bolde hunde c ajj di generation nu ta kyi akkhra da meaning ta already nai pta hunda te j hun punjab ch punjabi to ilaawa koi hor boli v boln lagg paye ta kite na kite punjabi maa boli dabbya mehsoos karugi ,,, saanu saarya nu koshish karni chaidi k asi apne bacchya nal vaddh to vaddh punjabi boliye . Punjabi nu mitaun wale mitt jaan par eh barkaraar rahve ,, #Punjabi zindabaad

A post shared by Benny Singh Dhaliwal (@bennysinghdhaliwal) on

"ਇਸ ਗਾਣੇ ਦਾ ਮਕਸਦ ਆਪਣੇ ਆਪ ਨੂੰ ਅੱਗੇ ਲਿਆਉਣ ਦਾ ਜਾਂ ਵਾਹ ਵਾਹੀ ਲੈਣਾ ਨਹੀਂ ਬਸ ਆਪਣੀ ਬੋਲੀ ਨੂੰ ਅੱਗੇ ਲੈ ਕੇ ਜਾਈਏ ਇਹ ਸਾਰਿਆਂ ਦਾ ਫਰਜ਼ ਬਣਦਾ ਤੇ ਇਹ ਮੈਸੇਜ ਹੈ ਮੇਰੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਕਿ ਜਿੰਨ੍ਹਾਂ ਸਮਾਂ ਤੁਹਾਡੇ ਦਿਲ ਵਿਚ ਆਪਣੀ ਮਾਂ ਬੋਲੀ ਲਈ ਕਦਰ ਹੈ ਜਿੰਨ੍ਹਾਂ ਸਮਾਂ ਤੁਸੀਂ ਆਪ ਬੋਲਦੇ ਤੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹੋਗੇ ਉਨ੍ਹਾਂ ਸਮਾਂ ਕਿਸੇ ਦੀ ਹਿੰਮਤ ਨਹੀਂ ਕਿ ਆਪਣੇ ਤੋਂ ਕੋਈ ਆਪਣੀ ਮਾਂ ਬੋਲੀ ਪੰਜਾਬੀ ਖੋਹ ਸਕੇ,ਪੰਜਾਬੀ ਜ਼ਿੰਦਾਬਾਦ"।

ਹੋਰ ਵੇਖੋ : ਇਹਨਾਂ ਪੰਜਾਬੀ ਸਿਤਾਰਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ 'ਤੇ ਕੀਤਾ ਯਾਦ

 

View this post on Instagram

 

Out soon on @playback__music lyrics @johnykaushal music myself ... #punjabizindabad? @puneetchhibba @rajan_chauhan0001

A post shared by Benny Singh Dhaliwal (@bennysinghdhaliwal) on

ਦੱਸ ਦਈਏ ਬੈਨੀ ਧਾਲੀਵਾਲ ਨੇ ਇਸ ਗੀਤ ਦਾ ਲਿਰਿਕਲ ਵੀਡੀਓ ਯੂ ਟਿਊਬ 'ਤੇ ਰਿਲੀਜ਼ ਕੀਤਾ ਹੈ ਜਿਸ 'ਚ ਸੁਨੇਹਾ ਦਿੱਤਾ ਗਿਆ ਹੈ ਕਿ ਅਸੀਂ ਹੋਰ ਕੋਈ ਭਾਸ਼ਾ ਸਿਖੀਏ ਜਾਂ ਨਹੀਂ ਪਰ ਪੰਜਾਬੀ ਸਾਥੋਂ ਕਦੇ ਕੋਈ ਨਹੀਂ ਖੋਹ ਸਕਦਾ। ਗੀਤ ਦੇ ਬੋਲ ਜੋਨੀ ਕੌਸ਼ਲ ਦੇ ਹਨ ਅਤੇ ਸੰਗੀਤ ਬੈਨੀ ਸਿੰਘ ਧਾਲੀਵਾਲ ਨੇ ਖੁਦ ਤਿਆਰ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network