ਗਾਇਕ ਨੇ ਸਾਂਝੀ ਕੀਤੀ ਆਪਣੇ ਫੈਨ ਦੀ ਤਸਵੀਰ ਜਿਹੜਾ ਅੱਜ ਖੁਦ ਹੈ ਸੁਪਰਸਟਾਰ, ਕੀ ਤੁਸੀਂ ਪਹਿਚਾਣਿਆ ?

written by Aaseen Khan | September 23, 2019

ਪਾਲੀਵੁੱਡ ਹੋਵੇ ਭਾਂਵੇ ਬਾਲੀਵੁੱਡ ਹਰ ਰੋਜ਼ ਹੀ ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦੀਆਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਹੜੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਹੁੰਦੀਆਂ। ਇਸ ਟਰੈਂਡ ਨੂੰ ਦੇਖਦੇ ਹੋਏ ਗਾਇਕ ਬੈਨੀ ਸਿੰਘ ਧਾਲੀਵਾਲ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੇ ਇੱਕ ਫੈਨ ਨਾਲ ਖੜੇ ਨਜ਼ਰ ਆ ਰਹੇ ਹਨ। ਪਰ ਇਹ ਫੈਨ ਖੁਦ ਅੱਜ ਪੰਜਾਬ ਦਾ ਸੁਪਰਸਟਾਰ ਹੈ ਜਿਸ ਨੇ ਗੀਤਾਂ ਤੋਂ ਲੈ ਕੇ ਫ਼ਿਲਮਾਂ ਵਿਚ ਵੀ ਪੰਜਾਬੀਆਂ ਦਾ ਦਿਲ ਜਿੱਤਿਆ ਹੈ।

ਜੀ ਹਾਂ ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਪਰਮੀਸ਼ ਵਰਮਾ ਜਿਹੜੇ ਬੈਨੀ ਸਿੰਘ ਧਾਲੀਵਾਲ ਨਾਲ ਇੱਕ ਪ੍ਰਸ਼ੰਸਕ ਦੇ ਤੌਰ 'ਤੇ ਤਸਵੀਰ ਖਿਚਵਾ ਰਹੇ ਹਨ। ਇਹ ਤਸਵੀਰ ਗਾਇਕ ਬੈਨੀ ਸਿੰਘ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਹਨਾਂ ਕੈਪਸ਼ਨ 'ਚ ਲਿਖਿਆ,'ਇੱਕ ਵੇਲਾ ਸੀ ਜਦੋਂ ਇਹ ਵਿਅਕਤੀ ਫੈਨ ਹੁੰਦਾ ਸੀ, ਹੁਣ ਖੁਦ ਇੱਕ ਵੱਡਾ ਸਿਤਾਰਾ ਹੈ, ਦੱਸੋ ਕੌਣ ?"

ਹੋਰ ਵੇਖੋ : 'ਅਰਦਾਸ ਕਰਾਂ' ਤੋਂ ਬਾਅਦ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਇੱਕ ਹੋਰ ਸ਼ਾਨਦਾਰ ਫ਼ਿਲਮ 'ਮਾਂ', ਇਸ ਖ਼ਾਸ ਦਿਨ 'ਤੇ ਹੋਵੇਗੀ ਰਿਲੀਜ਼

 

View this post on Instagram

 

Once he was a fan today he is a super star daso kon ah ? #brother #fan #family

A post shared by Benny Singh Dhaliwal (@bennysinghdhaliwal) on


ਬੈਨੀ ਸਿੰਘ ਧਾਲੀਵਾਲ ਜਿੰਨ੍ਹਾਂ ਦਾ ਘੋੜਾ ਗੀਤ ਨੇ ਹਰ ਪਾਸੇ ਚਰਚਾ ਖੱਟੀ ਹੈ। ਬੈਨੀ ਸਿੰਘ ਧਾਲੀਵਾਲ ਹੁਣ ਤੱਕ ਘੋੜਾ ਗੀਤ ਦੇ ਤਿੰਨ ਭਾਗ ਰਿਲੀਜ਼ ਕਰ ਚੁੱਕੇ ਹਨ ਜਿਹੜੇ ਸੁਪਰਹਿੱਟ ਸਾਬਿਤ ਹੋਏ ਹਨ। ਇਸ ਤੋਂ ਇਲਾਵਾ ਉਹ ਚੇਲੇ, ਜੇਲ, ਰੇਂਜ ਵਾਲਾ ਜੱਟ ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਚੁੱਕੇ ਹਨ। ਪਰਮੀਸ਼ ਵਰਮਾ ਹੀ ਨਹੀਂ ਸਗੋਂ ਲੱਖਾਂ ਹੀ ਪੰਜਾਬੀ ਬੈਨੀ ਸਿੰਘ ਧਾਲੀਵਾਲ ਨੂੰ ਚਾਹੁਣ ਵਾਲੇ ਹਨ। ਪਰਮੀਸ਼ ਵਰਮਾ ਨਾਲ ਉਹਨਾਂ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।

0 Comments
0

You may also like