ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਦਿੱਤਾ ਗਿਆ ਬੈਸਟ ਐਕਟਰ ਦਾ ਅਵਾਰਡ, ਆਯੁਸ਼ਮਨ ਖੁਰਾਣਾ ਨੇ ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | March 30, 2021

ਆਯੁਸ਼ਮਨ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਯਾਦ ਕੀਤਾ ਹੈ । ਮਰਹੂਮ ਅਦਾਕਾਰ ਨੂੰ ਯਾਦ ਕਰਦੇ ਹੋਏ ਆਯੁਸ਼ਮਨ ਨੇ ਲਿਖਿਆ ਕਿ ‘ਸਾਡੀ ਕਲਾਕਾਰਾਂ ਦੀ ਇਕ ਅਨੋਖੀ ਪ੍ਰਜਾਤੀ ਹੈ। ਸਾਡੀਆਂ ਕਮਜ਼ੋਰੀਆਂ, ਕਲਪਨਾਵਾਂ ਤੇ ਸਿਧਾਂਤ ਹਨ। ਅਸੀਂ ਚੀਜਾਂ ਸਿੱਖਣ ਤੇ ਅਨੁਭਵਾਂ ’ਤੇ ਭਰੋਸਾ ਕਰਦੇ ਹਾਂ।

irfan-khan Image From Babil Khan’s Instagram
ਹੋਰ ਪੜ੍ਹੋ : ਬੱਬੂ ਮਾਨ ਦੇ ਨਵੇਂ ਗੀਤ ‘ਅੜਬ ਪੰਜਾਬੀ’ ਦਾ ਟੀਜ਼ਰ ਹੋਇਆ ਰਿਲੀਜ਼
Irrfan Khan Image From Babil Khan’s Instagram
ਸਾਡੀ Celluloid ਤੇ ਸਟੇਜ ’ਤੇ ਇਕ ਹਜ਼ਾਰ ਵਾਰ ਜਿਉਂਦੇ ਹਨ ਤੇ ਮਰਦੇ ਹਨ। ਪਰ ਉਨ੍ਹਾਂ ਪ੍ਰਦਰਸ਼ਨਾਂ ਦੀ ਪਾਵਰ ਸਾਨੂੰ ਅਮਰ ਬਣਾ ਦਿੰਦੀ ਹੈ।’  ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ ।
irrfan Image From ayushmann Khurrana’s Instagram
ਦਰਅਸਲ ਹਾਲ ਹੀ ‘ਚ ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਉਨ੍ਹਾਂ ਦੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਲਈ ਲਈ ਬੈਸਟ ਐਕਟਰ ਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
 
View this post on Instagram
 

A post shared by Ayushmann Khurrana (@ayushmannk)

ਇਸ ਅਵਾਰਡ ਨੂੰ ਲੈਣ ਲਈ ਇਰਫਾਨ ਦੇ ਬੇਟੇ ਬਾਬਿਲ ਪਹੁੰਚੇ ਸਨ । ਆਯੁਸ਼ਮਨ ਖੁਰਾਣਾ ਨੇ ਇਸੇ ਅਵਾਰਡ ਸਮਾਰੋਹ ‘ਚ ਇਰਫਾਨ ਦੇ ਬੇਟੇ ਬਾਬਿਲ ਦੇ ਨਾਲ ਮੁਲਾਕਾਤ ਕੀਤੀ ਸੀ । ਇਹ ਅਵਾਰਡ ਉਨ੍ਹਾਂ ਦੇ ਬੇਟੇ ਨੂੰ ਹੀ ਦਿੱਤੇ ਗਏ ਹਨ ।
 
View this post on Instagram
 

A post shared by Babil (@babil.i.k)

0 Comments
0

You may also like