'ਭਾਬੀ ਜੀ ਘਰ ਪੇ ਹੈ' ਫੇਮ ਐਕਟਰ ਜੀਤੂ ਗੁਪਤਾ ਦੇ ਪੁੱਤਰ ਆਯੁਸ਼ ਦਾ ਹੋਇਆ ਦਿਹਾਂਤ, ਟੀਵੀ ਸੈਲੇਬਸ ਨੇ ਪ੍ਰਗਟਾਇਆ ਸੋਗ
'ਭਾਬੀ ਜੀ ਘਰ ਪੇ ਹੈ' ਫੇਮ ਐਕਟਰ ਜੀਤੂ ਗੁਪਤਾ ਦੇ ਪੁੱਤਰ ਆਯੁਸ਼ ਦਾ ਹੋਇਆ ਦਿਹਾਂਤ, ਟੀਵੀ ਸੈਲੇਬਸ ਨੇ ਪ੍ਰਗਟਾਇਆ ਸੋਗ
Jeetu Gupta's son Ayush death: ਸਾਊਥ ਫ਼ਿਲਮ ਇੰਡਸਟਰੀ ਤੋਂ ਬਾਅਦ ਟੀਵੀ ਜਗਤ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਟੀਵੀ ਦੇ ਮਸ਼ਹੂਰ ਸ਼ੋਅ 'ਭਾਬੀ ਜੀ ਘਰ ਪਰ ਹੈ' ਫੇਮ ਐਕਟਰ ਜੀਤੂ ਗੁਪਤਾ ਦੇ ਬੇਟੇ ਆਯੁਸ਼ ਦਾ ਦਿਹਾਂਤ ਹੋ ਗਿਆ ਹੈ। ਕਾਮੇਡੀਅਨ ਸੁਨੀਲ ਨੇ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
Image Source :instagram
ਜਾਣਕਾਰੀ ਮੁਤਾਬਕ ਜੀਤੂ ਗੁਪਤਾ ਦੇ ਬੇਟੇ ਦਾ ਨਾਮ ਆਯੁਸ਼ ਗੁਪਤਾ ਹੈ, ਅੱਜ ਆਯੁਸ਼ ਗੁਪਤਾ ਦਾ ਦਿਹਾਂਤ ਹੋ ਗਿਆ ਹੈ। ਆਯੁਸ਼ ਮਹਿਜ਼ 19 ਸਾਲਾਂ ਦੇ ਸਨ। ਪੁੱਤਰ ਦੇ ਦਿਹਾਂਤ ਦੀ ਖ਼ਬਰ ਨਾਲ ਜੀਤੂ ਗੁਪਤਾ ਦਾ ਪਰਿਵਾਰ ਸਦਮੇ ਵਿੱਚ ਹੈ।
ਕਾਮੇਡੀਅਨ ਸੁਨੀਲ ਪਾਲ ਨੇ ਆਯੁਸ਼ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਜੀਤੂ ਗੁਪਤਾ ਦੇ ਬੇਟੇ ਨੂੰ ਵੀ ਯਾਦ ਕੀਤਾ। ਸੁਨੀਲ ਪਾਲ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਦੁਬਾਰਾ ਸ਼ੇਅਰ ਕਰਕੇ ਆਯੁਸ਼ ਦੀ ਮੌਤ ਦੀ ਦੁਖਦ ਖ਼ਬਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਵੁਕ ਸ਼ਬਦ ਵੀ ਲਿਖੇ।
ਆਯੂਸ਼ ਨੂੰ ਯਾਦ ਕਰਦੇ ਹੋਏ, ਕਾਮੇਡੀਅਨ ਨੇ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'RIP, ਭਾਬੀ ਜੀ ਘਰ ਪਰ ਹੈ ਐਕਟਰ, ਜੀਤੂ ਭਾਈ ਦੇ ਬੇਟੇ ਆਯੁਸ਼ ਨਹੀਂ ਰਹੇ।' ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਨੂੰ ਆਪਣੇ ਦੋਸਤ ਦੇ ਪੁੱਤਰ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਆਯੁਸ਼ ਗੁਪਤਾ ਕਾਫੀ ਸਮੇਂ ਤੋਂ ਹਸਪਤਾਲ 'ਚ ਦਾਖਲ ਸਨ ਅਤੇ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਿਤਾ ਅਤੇ ਅਦਾਕਾਰ ਜੀਤੂ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।
Image Source :instagram
ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਯੁਸ਼ ਗੁਪਤਾ ਦੀ ਹਾਲਤ ਕਾਫੀ ਗੰਭੀਰ ਸੀ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਬੇਟੇ ਆਯੁਸ਼ ਬਾਰੇ ਪੋਸਟ ਪੜ੍ਹ ਕੇ ਤੁਸੀਂ ਸਾਰੇ ਲਗਾਤਾਰ ਫੋਨ ਕਰਕੇ ਉਸ ਦਾ ਹਾਲ ਪੁੱਛ ਰਹੇ ਹੋ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣਾ ਆਸ਼ੀਰਵਾਦ ਬਣਾਈ ਰੱਖੋ ਅਤੇ ਰੱਬ ਅੱਗੇ ਅਰਦਾਸ ਕਰੋ। ਇਸ ਸਮੇਂ ਮੈਂ ਬਿਲਕੁਲ ਵੀ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ ਅਤੇ ਇੰਨੇ ਫੋਨ ਕਾਲਸ ਦਾ ਜਵਾਬ ਦੇਣਾ ਮੇਰੇ ਲਈ ਸੰਭਵ ਨਹੀਂ ਹੈ...।'
Image Source :instagram
ਹੋਰ ਪੜ੍ਹੋ: ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਦੀ ਫ਼ਿਲਮ 'Code Name Tiranga' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਜੀਤੂ ਗੁਪਤਾ ਨੇ ਆਪਣੇ ਪੁੱਤਰ ਨੂੰ ਸਦਾ ਲਈ ਗੁਆ ਦਿੱਤਾ ਹੈ। ਅਭਿਨੇਤਾ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਗਏ ਹਨ ਤੇ ਉਨ੍ਹਾਂ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਟੀਵੀ ਜਗਤ ਦੇ ਕਈ ਸੈਲੇਬਸ ਨੇ ਪੋਸਟ ਸ਼ੇਅਰ ਕਰ ਜੀਤੂ ਗੁਪਤਾ ਦੇ ਬੇਟੇ ਆਯੁਸ਼ ਗੁਪਤਾ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਪਰਿਵਾਰ ਲਈ ਅਰਦਾਸ ਕੀਤੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
