ਗਾਇਕ ਨਿਸ਼ਾਵਨ ਭੁੱਲਰ ਦਾ ਨਵਾਂ ਗਾਣਾ ‘ਭਾਬੀਏ’ ਰਿਲੀਜ਼

Reported by: PTC Punjabi Desk | Edited by: Rupinder Kaler  |  December 21st 2019 04:10 PM |  Updated: December 21st 2019 04:10 PM

ਗਾਇਕ ਨਿਸ਼ਾਵਨ ਭੁੱਲਰ ਦਾ ਨਵਾਂ ਗਾਣਾ ‘ਭਾਬੀਏ’ ਰਿਲੀਜ਼

ਗਾਇਕ ਨਿਸ਼ਾਵਨ ਭੁੱਲਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਭਾਬੀਏ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਭੁੱਲਰ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਭੁੱਲਰ ਦੇ ਇਸ ਗਾਣੇ ਵਿੱਚ ਦਿਓਰ ਭਾਬੀ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ । ਇਸ ਗਾਣੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਦਿਓਰ ਆਪਣੀ ਭਾਬੀ ਨੂੰ ਆਪਣੇ ਦਿਲ ਦਾ ਹਾਲ ਸੁਣਾ ਲੈਂਦਾ ਹੈ ।

https://www.instagram.com/p/B6SLoeNH8kl/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕਈ ਹਿੱਟ ਗਾਣੇ ਦੇਣ ਵਾਲੇ ਵੀਤ ਬਲਜੀਤ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਬਣਾਇਆ ਹੈ । ਗੀਤ ਦਾ ਵੀਡੀਓ Director.Savio ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਨਿਸ਼ਾਵਨ ਭੁੱਲਰ ਦੇ ਨਾਲ ਕਮਲ ਖੰਗੂਰਾ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/B6U4C4yHrBF/

ਨਿਸ਼ਾਵਨ ਭੁੱਲਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਗੁਰਲੇਜ਼ ਅਖ਼ਤਰ ਨਾਲ ਆਏ ਉਹਨਾ ਦੇ ਗਾਣੇ ‘ਕਤਲ’ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਡੀਜੇ ਦੀ ਸ਼ਾਨ ਬਣਦੇ ਹਨ ।

https://www.instagram.com/p/B6NfsybHcZb/


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network