ਭਾਗਿਆ ਸ਼੍ਰੀ ਦੀ ਧੀ ਵੀ ਉਨ੍ਹਾਂ ਵਾਂਗ ਹੈ ਬੇਹੱਦ ਖ਼ੂਬਸੂਰਤ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

Written by  Shaminder   |  August 01st 2020 05:48 PM  |  Updated: August 01st 2020 05:48 PM

ਭਾਗਿਆ ਸ਼੍ਰੀ ਦੀ ਧੀ ਵੀ ਉਨ੍ਹਾਂ ਵਾਂਗ ਹੈ ਬੇਹੱਦ ਖ਼ੂਬਸੂਰਤ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

1989 ‘ਚ ਆਈ ਫ਼ਿਲਮ ‘ਮੈਂਨੇ ਪਿਆਰ ਕੀਆ’ ਨਾਲ ਪਛਾਣ ਬਨਾਉਣ ਵਾਲੀ ਭਾਗਿਆ ਸ਼੍ਰੀ ਦੀ ਧੀ ਵੀ ਉਨ੍ਹਾਂ ਵਾਂਗ ਬੇਹੱਦ ਸਟਾਈਲਿਸ਼ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ।ਪਰ ਲਾਈਮ ਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਹੈ ।ਪਰ ਉਨ੍ਹਾਂ ਵੱਲੋਂ ਸ਼ੇਅਰ ਕੀਤੇ ਜਾਣ ਵਾਲੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ । ਉਹ ਕਾਫੀ ਸਟਾਈਲਿਸ਼ ਹਨ ਉਨ੍ਹਾਂ ਦੀ ਧੀ ਦਾ ਨਾਂਅ ਅਵੰਤਿਕਾ ਦਸਾਨੀ ਹੈ ।

https://www.instagram.com/p/CDJbAdfJOoi/

ਉਹ 25 ਸਾਲ ਦੀ ਹੋ ਚੁੱਕੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ ।ਦੱਸ ਦਈਏ ਕਿ ਉਨ੍ਹਾਂ ਦੀ ਮਾਂ ਅਤੇ ਅਦਾਕਾਰਾ ਭਾਗਿਆ ਸ਼੍ਰੀ ਲੰਮੇ ਸਮੇਂ ਬਾਅਦ ਇੰਡਸਟਰੀ ‘ਚ ਵਾਪਸੀ ਕਰ ਰਹੀ ਹੈ ।ਬੀਤੇ ਦਿਨੀਂ ਉਨ੍ਹਾਂ ਨੇ ਇੱਕ ਗੀਤ ‘ਚ ਮਾਡਲਿੰਗ ਵੀ ਕੀਤੀ ਸੀ ।

https://www.instagram.com/p/CBgFsRHD_L7/

ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ ।ਮੈਂਨੇ ਪਿਆਰ ਕੀਆ’ ਦੀ ਹੀਰੋਇਨ ਭਾਗਿਆਸ਼੍ਰੀ ਫ਼ਿਲਮਾਂ ਵਿੱਚ 10 ਸਾਲ ਬਾਅਦ ਵਾਪਸੀ ਕਰਨ ਜਾ ਰਹੀ ਹੈ । ਉਹ ਪ੍ਰਭਾਸ ਦੀ ਅਗਲੀ ਫ਼ਿਲਮ ‘ਜਾਨ’ ਅਤੇ ਕੰਗਨਾ ਰਨਾਵਤ ਨਾਲ ‘ਥਲੈਵੀ’ ਵਿੱਚ ਨਜ਼ਰ ਆਉਣ ਵਾਲੀ ਹੈ ।

https://www.instagram.com/p/B_h42zfpHBh/

2019 ਵਿੱਚ ਆਈ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਉਹਨਾਂ ਦੇ ਬੇਟੇ ਨੇ ਫ਼ਿਲਮਾਂ ਵਿੱਚ ਕਦਮ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network