Advertisment

ਖਾਲਸਾ ਪੰਥ ਸਿਰਜਨਾ ਦਿਵਸ 'ਤੇ ਸੁਣੋ ਭਾਈ ਅਮਨਦੀਪ ਸਿੰਘ ਜੀ ਦੀ ਆਵਾਜ਼ 'ਚ ਸ਼ਬਦ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ"

author-image
By Pushp Raj
New Update
ਖਾਲਸਾ ਪੰਥ ਸਿਰਜਨਾ ਦਿਵਸ 'ਤੇ ਸੁਣੋ ਭਾਈ ਅਮਨਦੀਪ ਸਿੰਘ ਜੀ ਦੀ ਆਵਾਜ਼ 'ਚ ਸ਼ਬਦ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ"
Advertisment
ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਸ ਲਈ ਹਰ ਹਫ਼ਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਜੀ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਅੱਜ ਖਾਲਸਾ ਪੰਥ ਸਿਰਜਨਾ ਦਿਵਸ ਮੌਕੇ ਪੀਟੀਸੀ ਰਿਕਾਰਡਸ ਉੱਤੇ ਉਨ੍ਹਾਂ ਦਾ ਇੱਕ ਹੋਰ ਸ਼ਬਦ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ" ਰਿਲੀਜ਼ ਹੋਇਆ ਹੈ। publive-image ਦੱਸਣਯੋਗ ਹੈ ਕਿ ਭਾਈ ਅਮਨਦੀਪ ਸਿੰਘ ਜੀ ਪਟਿਆਲਾ ਵਾਲੇ ਹਜ਼ੂਰੀ ਰਾਗੀ ਹਨ। ਭਾਈ ਅਮਨਦੀਪ ਸਿੰਘ ਜੀ ਤੇ ਉਨ੍ਹਾਂ ਸਾਥੀ ਆਪਣੇ ਸ਼ਬਦ, ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪੀਟੀਸੀ ਰਿਕਾਰਡਸ ਉੱਤੇ 14 ਅਪ੍ਰੈਲ ਨੂੰ ਉਨ੍ਹਾਂ ਦਾ ਇੱਕ ਹੋਰ ਸ਼ਬਦ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ" ਪੀਟੀਸੀ ਰਿਕਾਰਡਸ ਉੱਤੇ ਰਿਲੀਜ਼ ਹੋ ਗਿਆ ਹੈ। ਇਸ ਦਾ ਵਰਲਡ ਪ੍ਰੀਮੀਅਰ ਪੀਟੀਸੀ ਰਿਕਾਰਡਸ ਸਣੇ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੈ। ਸੰਗਤਾਂ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਪਵਿੱਤਰ ਸ਼ਬਦ ਦਾ ਆਨੰਦ ਮਾਣ ਸਕਦੀਆਂ ਹਨ।
Advertisment
publive-image ਇਸ ਸ਼ਬਦ ਨੂੰ ਭਾਈ ਅਮਨਦੀਪ ਸਿੰਘ ਜੀ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ ਤੇ ਉਨ੍ਹਾਂ ਦੇ ਸਾਥੀ ਰਾਗੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਦਾ ਸਿਰਲੇਖ ਹੈ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ", ਗੁਰਬਾਣੀ ਦੇ ਇਸ ਸ਼ਬਦ ਦਾ ਅਰਥ ਹੈ ਕਿ ਜੋ ਵੀ ਸੱਚੇ ਮਨ ਨਾਲ ਪਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ। ਅਸੀਂ ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਹੀ ਸਿੰਘ ਸਜੇ ਹਾਂ। ਇਸ ਸ਼ਬਦ ਵਿੱਚ ਖਾਲਸਾ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਡੀਆਈ ਕੀਤੀ ਗਈ ਹੈ। ਅਰਥਾਤ ਰੱਬ ਆਪਣੇ ਭਗਤਾਂ ਦੀ ਹਰ ਇੱਛਾ ਪੂਰੀ ਕਰਦਾ ਹੈ ਤੇ ਨਿੱਤਨੇਮ ਕਰਨ ਵਾਲੇ ਵਿਅਕਤੀ ਦੇ ਹਰ ਦੁੱਖ ਦਰਦ ਦੂਰ ਹੋ ਜਾਂਦੇ ਹਨ ਤੇ ਉਸ ਨੂੰ ਅਸੀਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਪੀਟੀਸੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੀਟੀਸੀ ਪੰਜਾਬੀ ‘ਤੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਬਦ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਉੱਥੇ ਹੀ ਪੀਟੀਸੀ ਸਿਮਰਨ ‘ਤੇ ਸਿੱਖ ਵਿਰਾਸਤ ਅਤੇ ਸਿੱਖੀ ਨਾਲ ਸਬੰਧਤ ਕੰਟੈਂਟ ਵਿਖਾਇਆ ਜਾਂਦਾ ਹੈ। publive-image ਹੋਰ ਪੜ੍ਹੋ : ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਭਾਈ ਜਸਪ੍ਰੀਤ ਸਿੰਘ ਜੀ ਦੀ ਆਵਾਜ਼ 'ਚ ਸ਼ਬਦ "ਆਪਣੀ ਮਿਹਰ ਕਰੁ" ਇਸ ਦੇ ਨਾਲ ਹੀ ਪੀਟੀਸੀ ਪੰਜਾਬੀ 'ਤੇ ਸੰਗਤਾਂ ਦੇ ਲਈ ਧਾਰਮਿਕ ਸਮਾਗਮਾਂ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਪੰਜਾਬੀ ਸੱਭਿਆਚਾਰ, ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਅਤੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਦੇ ਨਾਲ ਜੁੜੇ ਰਹੋ।
Advertisment

Stay updated with the latest news headlines.

Follow us:
Advertisment
Advertisment
Latest Stories
Advertisment