ਦੇਸ਼ ਲਈ ਪਹਿਲਾ ਆਸਕਰ ਅਵਾਰਡ ਜਿੱਤਣ ਵਾਲੀ ਭਾਨੂ ਅਥਈਆ ਦਾ ਹੋਇਆ ਦਿਹਾਂਤ

written by Shaminder | October 16, 2020

ਕੋਰੋਨਾ ਕਾਲ ‘ਚ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਜਿੱਥੇ ਮਸ਼ਹੂਰ ਨਾਟਕਕਾਰ ਅਤੇ ਰੰਗ ਕਰਮੀ ਹੰਸਾ ਸਿੰਘ ਦਾ ਦਿਹਾਂਤ ਹੋ ਗਿਆ ਸੀ । ਉੱਥੇ ਹੀ ਹੁਣ ਦੇਸ਼ ਲਈ ਪਹਿਲਾ ਆਸਕਰ ਅਵਾਰਡ ਜਿੱਤਣ ਵਾਲੀ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ ।

bhanu bhanu

ਅਥਈਆ ਨੂੰ ਸਾਲ 1983 'ਚ ਆਈ ਫਿਲਮ ਗਾਂਧੀ ਲਈ ਸਰਬਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਮਿਲਿਆ ਸੀ। ਉਹ 91 ਸਾਲ ਦੇ ਸਨ ਤੇ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਗੁਲਜ਼ਾਰ ਦੀ ਫਿਲਮ ਲੇਕਿਨ (1990) ਤੇ ਆਸ਼ੁਤੋਸ਼ ਗੋਵਾਰੀਕਰ ਦੀ ਲਗਾਨ (2001) ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।

ਹੋਰ ਪੜ੍ਹੋ: 1994 ‘ਚ ਆਈ ‘ਬੈਂਡਿਟ ਕਵੀਨ’ ਅਤੇ 8 ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ‘ਸਲੱਮ ਡੌਗ ਮਿਲੇਨੀਅਰ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰ ਦੀ ਹਾਲਤ ਨਾਜ਼ੁਕ, ਪੈਸਿਆਂ ਦੀ ਕਮੀ ਕਰਕੇ ਰੋਕਿਆ ਗਿਆ ਇਲਾਜ਼

bhanu bhanu

ਉਨ੍ਹਾਂ ਦੀ ਧੀ ਰਾਧਿਕਾ ਗੁਪਤਾ ਮੁਤਾਬਕ ਅੱਠ ਸਾਲ ਪਹਿਲਾਂ ਉਨ੍ਹਾਂ ਦੇ ਦਿਮਾਗ਼ 'ਚ ਟਿਊਮਰ ਹੋਣ ਬਾਰੇ ਪਤਾ ਲੱਗਿਆ ਸੀ। ਸ਼ਰੀਰ ਦੇ ਇਕ ਹਿੱਸੇ ਨੂੰ ਲਕਵਾ ਮਾਰ ਜਾਣ ਕਾਰਨ ਉਹ  ਤਿੰਨ ਸਾਲਾਂ ਤੋਂ ਬਿਸਤਰ 'ਤੇ ਹੀ ਸਨ। ਕੋਲਹਾਪੁਰ 'ਚ ਪੈਦਾ ਹੋਈ ਅਥਈਆ ਨੇ ਹਿੰਦੀ ਸਿਨੇਮਾ 'ਚ ਕਾਸਟਿਊਮ ਡਿਜ਼ਾਈਨਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂਦੱਤ ਦੀ ਸੁਪਰਹਿੱਟ ਫਿਲਮ ਸੀਆਈਡੀ (1956) ਤੋਂ ਕੀਤੀ ਸੀ।

bhanu bhanu

ਉਨ੍ਹਾਂ ਨੂੰ ਰਿਚਰਡ ਐਟਨਬਰੋ ਵੱਲੋਂ ਡਾਇਰੈਕਟਰ ਕੀਤੀ ਗਈ ਫਿਲਮ ਗਾਂਧੀ ਲਈ ਸਰਬਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਅਵਾਰਡ ਜਾਨ ਮੋਲੋ ਨਾਲ ਸਾਂਝੇ ਤੌਰ 'ਤੇ ਮਿਲਿਆ ਸੀ।

You may also like