ਭਾਰਤੀ ਸਿੰਘ ਕਮੇਡੀ ਦੇ ਨਾਲ-ਨਾਲ ਇਸ ਖੇਡ 'ਚ ਰਹਿ ਚੁੱਕੀ ਹੈ ਕੌਮੀ ਪੱਧਰ ਦੀ ਖਿਡਾਰਨ

Written by  Rupinder Kaler   |  March 25th 2019 04:59 PM  |  Updated: July 03rd 2019 12:22 PM

ਭਾਰਤੀ ਸਿੰਘ ਕਮੇਡੀ ਦੇ ਨਾਲ-ਨਾਲ ਇਸ ਖੇਡ 'ਚ ਰਹਿ ਚੁੱਕੀ ਹੈ ਕੌਮੀ ਪੱਧਰ ਦੀ ਖਿਡਾਰਨ

ਭਾਰਤੀ ਸਿੰਘ ਅੱਜ ਕਮੇਡੀ ਕਵੀਨ ਬਣ ਚੁੱਕੀ ਹੈ ਤੇ ਉਹਨਾਂ ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ । ਭਾਰਤੀ ਸਿੰਘ ਨੇ ਲੱਲੀ ਦੇ ਕਿਰਦਾਰ ਨਾਲ ਭਾਰਤੀ ਕਮੇਡੀ ਵਿੱਚ ਜਗ੍ਹਾ ਬਣਾਈ ਸੀ । ਭਾਰਤੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਤਿੰਨ ਜੁਲਾਈ 1985 ਨੂੰ ਹੋਇਆ ਸੀ । ਭਾਰਤੀ ਸਿੰਘ ਦੇ ਪਿਤਾ ਇੱਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ । ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਮੈਂਬਰ ਹੈ ।

Bharti-Singh and her mother Bharti-Singh and her mother

ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ । ਇਸ ਕਰਕੇ ਪੂਰੇ ਪਰਿਵਾਰ ਨੂੰ ਭਾਰਤੀ ਦੀ ਮਾਂ ਨੇ ਹੀ ਪਾਲਿਆ ਸੀ । ਭਾਰਤੀ ਦੀ ਮਾਂ ਨੇ ਤਿੰਨਾਂ ਬੱਚਿਆਂ ਦੀ ਸਕੂਲ ਦੀ ਪੜਾਈ ਕਰਵਾਈ ਪਰ ਜਦੋਂ ਕਾਲਜ ਜਾਣ ਦੀ ਵਾਰੀ ਆਈ ਤਾਂ ਭਾਰਤੀ ਦੀ ਮਾਂ ਕੋਲ ਏਨੇਂ ਪੈਸੇ ਨਹੀਂ ਸਨ ਜਿਨ੍ਹਾਂ ਨਾਲ ਉਹ ਤਿੰਨਾਂ ਬੱਚਿਆਂ ਨੂੰ ਕਾਲਜ ਵਿੱਚ ਦਾਖਲਾ  ਨਾ ਕਰਵਾ ਸਕੇ । ਭਾਰਤੀ ਦੀ ਵੱਡੀ ਭੈਣ ਤੇ ਵੱਡੇ ਭਰਾ ਨੇ ਕਾਲਜ ਜਾਣ ਤੋਂ ਨਾਂਹ ਕਰ ਦਿੱਤੀ । ਜਿਸ ਤੋਂ ਬਾਅਦ ਭਾਰਤੀ ਦੀ ਕਾਲਜ ਵਿੱਚ ਐਡਮੀਸ਼ਨ ਹੋਈ ।

Bharti Singh and her sister Pinky Bharti Singh and her sister Pinky

ਭਾਰਤੀ ਕਾਲਜ ਵਿੱਚ ਕੌਮੀ ਪੱਧਰ ਦੀ ਰਾਇਫਲ ਸ਼ੂਟਰ ਵੀ ਰਹਿ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਪ੍ਰਿਸ਼ਟੀਜਰ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ।ਕਾਲਜ ਦੇ ਦਿਨਾਂ ਵਿੱਚ ਭਾਰਤੀ ਆਪਣੇ ਆਪ ਵਿੱਚ ਹੀ ਗਵਾਚੀ ਰਹਿੰਦੀ ਸੀ ਇਸ ਲਈ ਉਹਨਾਂ ਦਾ ਸਾਰਾ ਧਿਆਨ ਪੜਾਈ ਤੇ ਖੇਡਾਂ ਵੱਲ ਹੁੰਦਾ ਸੀ । ਭਾਰਤੀ ਦਾ ਸੁਫ਼ਨਾ ਸੀ ਕਿ ਉਹ ਓਲੰਪਿਕ ਵਿੱਚ ਭਾਰਤ ਦੀ ਮੇਜ਼ਬਾਨੀ ਕਰੇ ਪਰ ਕਿਸਮਤ ਉਹਨਾਂ ਨੂੰ ਦੂਜੇ ਰਸਤੇ ਤੇ ਲੈ ਗਈ ।

bharti_ bharti_

ਭਾਰਤੀ ਆਪਣੇ ਦੋਸਤਾਂ ਵਿੱਚ ਥੋੜਾ ਬਹੁਤ ਮਜ਼ਾਕ ਕਰਦੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ ਵਿੱਚ ਹਿੱਸਾ ਲੈਣ ਲਈ ਕਿਹਾ । ਭਾਰਤੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਕਪਿਲ ਸ਼ਰਮਾ ਨੇ ਇਸ ਸ਼ੋਅ ਵਿੱਚ ਜਿੱਤ ਹਾਸਲ ਕੀਤੀ ਸੀ । ਇਸ ਸਭ ਦੇ ਚਲਦੇ ਭਾਰਤੀ ਨੇ ਇਸ ਸ਼ੋਅ ਲਈ ਆਡੀਸ਼ਨ ਦੇ ਦਿੱਤਾ ਸੀ । ਇਸ ਆਡੀਸ਼ਨ ਤੋਂ ਬਾਅਦ ਭਾਰਤੀ ਇਸ ਸ਼ੋਅ ਲਈ ਸਲੈਕਟ ਹੋ ਗਈ ਸੀ ।

https://www.instagram.com/p/BeadPGylcSo/?utm_source=ig_embed

ਭਾਰਤੀ ਨੂੰ ਅੰਡੇਮੋਲ ਕੰਪਨੀ ਦੀ ਇੱਕ ਨੁਮਾਇੰਦੇ ਨੇ ਫੋਨ ਕੀਤਾ ਕਿ ਉਹ ਸਲੈਕਟ ਹੋ ਗਈ ਹੈ ਪਰ ਭਾਰਤੀ ਨੂੰ ਇਸ ਸਬੰਧ ਵਿੱਚ ਕੁਝ ਸਮਝ ਨਹੀਂ ਲੱਗਿਆ ਕਿਉਂਕਿ ਫੋਨ ਕਰਨ ਵਾਲੀ ਕੁੜੀ ਅੰਗਰੇਜ਼ੀ ਵਿੱਚ ਬੋਲ ਰਹੀ ਸੀ । ਭਾਰਤੀ ਨੇ ਸੋਚਿਆ ਕਿ ਇਹ ਕੁੜੀ ਆਂਡੇ ਵੇਚਣ ਵਾਲੀ ਹੈ ਇਸ ਕਰਕੇ ਉਹਨਾਂ ਨੇ ਫੋਨ ਕੱਟ ਦਿੱਤਾ ।  ਫਿਰ ਬਾਅਦ ਇੱਕ ਹੋਰ ਫੋਨ ਆਇਆ ਇਸ ਵਾਰ ਫੋਨ ਤੇ ਹਿੰਦੀ ਵਿੱਚ ਗੱਲ ਕੀਤੀ ਗਈ ਤਾਂ ਭਾਰਤੀ ਨੂੰ ਸਮਝ ਵਿੱਚ ਆਇਆ ਕਿ ਉਸ ਨੂੰ ਲਾਫਟਰ ਚੈਲੇਂਜ ਲਈ ਚੁਣ ਲਿਆ ਗਿਆ ਹੈ ।

bharti bharti

ਕਮੇਡੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਲਾਫਟਰ ਚੈਲੇਂਜ ਸ਼ੋਅ ਵਿੱਚ ਭਾਰਤੀ ਟਾਪ 4 ਵਿੱਚ ਪਹੁੰਚ ਗਈ ਸੀ ਪਰ ਉਹ ਇਸ ਸ਼ੋਅ ਜਿੱਤ ਨਹੀਂ ਸੀ ਸਕੀ । ਪਰ ਇਸ ਸ਼ੋਅ ਵਿੱਚ ਲੋਕਾਂ ਨੂੰ ਲੱਲੀ ਦਾ ਕਿਰਦਾਰ ਏਨਾਂ ਪਸੰਦ ਆਇਆ ਕਿ ਉਹਨਾਂ ਨੂੰ ਹੋਰ ਕਈ ਸ਼ੋਅ ਦੇ ਆਫਰ ਆਉਣ ਲੱਗੇ ਸਨ । ਇਸ ਸ਼ੋਅ ਤੋਂ ਬਾਅਦ ਭਾਰਤੀ ਸਿੰਘ ਦੀ ਆਰਥਿਕ ਤੰਗੀ ਦੂਰ ਹੋਣ ਲੱਗੀ । 2009 ਭਾਰਤੀ ਸਿੰਘ ਕਮੇਡੀ ਸਰਕਸ ਦਾ ਹਿੱਸਾ ਬਣੀ ਤਾਂ ਉਹਨਾਂ ਨੂੰ ਹਰ ਕੋਈ ਜਾਣਨ ਲੱਗ ਗਿਆ ਸੀ । ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਭਾਰਤੀ ਨੇ ਆਪਣੀ ਮਾਂ ਲਈ ਘਰ ਖਰੀਦਿਆ ਤੇ ਆਪਣੇ ਲਈ ਮਰਸਡੀਜ ਕਾਰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network