ਕਾਮੇਡੀ ਕੁਈਨ ਭਾਰਤੀ ਸਿੰਘ ਨੇ ਇੱਕ ਬੱਚੇ ਦੇ ਰੂਪ ਵਿੱਚ ਕੀਤਾ ਲੋਕਾਂ ਦੇ ਦਿਲਾਂ ਤੇ ਰਾਜ , ਵੇਖੋ ਵੀਡੀਓ

Written by  Anmol Sandhu   |  July 23rd 2018 04:53 AM  |  Updated: July 23rd 2018 05:01 AM

ਕਾਮੇਡੀ ਕੁਈਨ ਭਾਰਤੀ ਸਿੰਘ ਨੇ ਇੱਕ ਬੱਚੇ ਦੇ ਰੂਪ ਵਿੱਚ ਕੀਤਾ ਲੋਕਾਂ ਦੇ ਦਿਲਾਂ ਤੇ ਰਾਜ , ਵੇਖੋ ਵੀਡੀਓ

ਕਾਮੇਡੀ ਕੁਈਨ ਭਾਰਤੀ ਸਿੰਘ ਨੇ ਇੱਕ ਬੱਚੇ ਦੇ ਰੂਪ ਵਿੱਚ ਕੀਤਾ ਲੋਕਾਂ ਦੇ ਦਿਲਾਂ ਤੇ ਰਾਜ | ਕਾਮੇਡੀ ਇੰਡਸਟਰੀ comedy industry ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਾਲੀ ਭਾਰਤੀ ਸਿੰਘ Bharti Singh  ਨੇਂ ਇਸ ਵਾਰ ਮਿਊਜੀਕਲੀ ਐਪ ਦੇ ਜਰੀਏ ਇੱਕ ਬੱਚੇ ਦੀ ਅਵਾਜ ਵਿੱਚ ਰਿਕਾਰਡ ਕਰ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਕਾਮੇਡੀ ਵੀਡੀਓ ਸਾਂਝੀ ਕੀਤੀ ਹੈ | ਇਸ ਵੀਡੀਓ ਵਿੱਚ ਭਾਰਤੀ ਸਿੰਘ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਇੱਕ ਬੱਚੇ ਦੀ ਨਕਲ ਕੀਤੀ ਹੈ |ਇਹਨਾਂ ਦੀ ਇਹ ਮਿਊਜੀਕਲੀ ਵੀਡੀਓ ਇੱਕ ਦਮ ਰੋਮਾਂਚ ਅਤੇ ਡਰਾਮੇ ਨਾਲ ਭਰੀ ਹੋਈ ਹੈ | ਇਹਨਾਂ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਹੁਣ ਤੱਕ 5 ਲੱਖ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ |

https://www.instagram.com/p/BlcAPuzltQ7/?utm_source=ig_share_sheet&igshid=ozyaguvskzbb

ਇੱਕ ਬੱਚੇ ਦੇ ਰੂਪ ਵਿੱਚ ਐਕਟਿੰਗ ਨੂੰ ਤਾਂ ਭਾਰਤੀ ਸਿੰਘ ਬਹੁਤ ਹੀ ਬਾਖੂਬੀ ਤਰੀਕੇ ਨਾਲ ਨਿਭਾਉਂਦੇ ਹਨ ਅਤੇ ਇਹ ਅੰਦਾਜਾ ਲਗਾਉਣਾ ਮੁਸ਼ਕਿਲ ਹੁੰਦਾ ਹੈ ਕਿ ਇਹ ਭਾਰਤੀ ਸਿੰਘ ਦੀ ਅਵਾਜ ਹੈ ਜਾਂ ਫਿਰ ਸੱਚੀ ਮੁੱਚੀ ਕਿਸੇ ਬੱਚੇ ਦੀ | ਭਾਰਤੀ ਸਿੰਘ ਨਾ ਕਿ ਸਿਰਫ ਟੀਵੀ ਦੇ ਜਰੀਏ ਬਲਕਿ ਸੋਸ਼ਲ ਮੀਡਿਆ ਦੇ ਜਰੀਏ ਵੀ ਆਪਣੇ ਫੈਨਸ ਨੂੰ ਹਸਾਉਣ ਲਈ ਹਮੇਸ਼ਾ ਐਕਟਿਵ ਰਹਿੰਦੇ ਹਨ | ਅੱਜ ਕਲ ਭਾਰਤੀ ਸਿੰਘ ਕਾਮੇਡੀ comedy ਹਾਈ ਸਕੂਲ ਸ਼ੋਅ ਦੀ ਟੀਮ ਦੇ ਨਾਲ ਕੰਮ ਕਰ ਰਹੀ ਹੈ| ਇਹ ਸ਼ੋਅ ਅਦਾਕਾਰ ਰਾਮ ਕਪੂਰ ਦੁਆਰਾ ਹੋਸਟ ਕੀਤਾ ਜਾਂ ਰਿਹਾ ਹੈ | ਭਾਰਤੀ ਸਿੰਘ Bharti Singh ਤੋਂ ਇਲਾਵਾ ਇਸ ਵਿੱਚ ਕਈ ਹੋਰ ਕਲਾਕਾਰ ਜਿਵੇਂ ਕਿ ਗੋਪਾਲ ਦੱਤ ,ਪਰਿਤੋਸ਼ ਤਰਿਪਾਠੀ , ਕ੍ਰਿਸ਼ਨਾ ਭੱਟ , ਜਸਮੀਤ ਭਾਟੀਆ, ਅਤੇ ਦੀਪਕ ਭਾਟੀਆ ਵੀ ਇਸ ਵਿੱਚ ਆਪਣੀ ਕੌਮੇਡੀ ਦਾ ਹੁਨਰ ਦਿਖਾ ਰਹੇ ਹਨ |

ਭਾਰਤੀ ਸਿੰਘ Bharti Singh ਨੇਂ ਬਹੁਤ ਸਾਰੀਆਂ ਪੰਜਾਬੀ ਅਤੇ ਬੋਲੀਵੁਡ ਫ਼ਿਲਮਾਂ ਵਿੱਚ ਵੀ ਆਪਣੀ ਭੂਮਿਕਾ ਨੂੰ ਬਹੁਤ ਹੀ ਬਾਖੂਬੀ ਤਰੀਕੇ ਨਾਲ ਨਿਭਾਇਆ | ਇਹਨਾਂ ਨੇ ਆਪਣੇ ਇਸ ਕੈਰੀਅਰ ਦੀ ਸ਼ੁਰੂਆਤ 2008 ਵਿੱਚ ਇੱਕ ਕਾਮੇਡੀ ਸ਼ੋ ਦੁਆਰਾ ਕੀਤੀ ਸੀ ਜਿਸ ਵਿੱਚ ਲੋਕਾਂ ਨੇਂ ਇਹਨਾਂ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network