
ਕਾਮੇਡੀਅਨ ਭਾਰਤੀ ਸਿੰਘ (Bharti Singh ) ਦੇ ਪਤੀ ਹਰਸ਼ (Haarsh Limbachiyaa) ਨੂੰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ । ਟਰੋਲ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਰਸ਼ ਭਾਰਤੀ ਸਿੰਘ (Bharti Singh ) ਦੀ ਪ੍ਰਸਿੱਧੀ ਦੀ ਵਰਤਂੋ ਕਰਕੇ ਟੀਵੀ ’ਤੇ ਛਾਏ ਹੋਏ ਹਨ । ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਹਰਸ਼ ਆਪਣੇ ਹਿੱਤਾਂ ਦੀ ਪੂਰਤੀ ਲਈ ਭਾਰਤੀ ਸਿੰਘ ਦੀ ਪ੍ਰਸਿੱਧੀ ਦੀ ਦੁਰਵਰਤੋਂ ਕਰਦਾ ਹੈ ।

ਹੋਰ ਪੜ੍ਹੋ :
ਜਦੋਂ ਨੇਹਾ ਕੱਕੜ ਨੂੰ ਪੈ ਗਿਆ ਮੱਝ ਦਾ ਦੁੱਧ ਚੋਣਾ, ਲੱਖਾਂ ਲੋਕਾਂ ਨੇ ਦੇਖੀ ਵੀਡੀਓ

ਇਸ ਸਭ ਦੇ ਚਲਦੇ ਦੋਵਾਂ ਨੇ ਟ੍ਰੋਲਸ ਦੀਆਂ ਟਿੱਪਣੀਆਂ' ਤੇ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਚੀਜ਼ਾਂ ਤੋਂ ਪ੍ਰਭਾਵਤ ਨਹੀਂ ਹਨ । ਇਸ ਦੌਰਾਨ ਭਾਰਤੀ ਨੇ ਕਿਹਾ ਕਿ ਉਹ ਇੱਕ ਦੂਜੇ ਨੂੰ ਪੂਰਾ ਕਰਦੇ ਹਨ। ਇਕ ਇੰਟਰਵਿਊ ਵਿਚ ਭਾਰਤੀ ਤੇ ਹਰਸ਼ ਨੇ ਹੋ ਰਹੀ ਆਲੋਚਨਾ ਦੇ ਬਾਰੇ ਵਿਚ ਗੱਲ ਕੀਤੀ ਹੈ।
View this post on Instagram
ਹਰਸ਼ ਕਹਿੰਦੇ ਹਨ, 'ਇਮਾਨਦਾਰੀ ਨਾਲ ਕਹਾਂ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਇਕ ਕਪਲ ਦੇ ਤੌਰ 'ਤੇ ਅਸੀਂ ਮੌਜੂਦਾ ਸਮੇਂ ਵਿਚ ਬਹੁਤ ਖ਼ੁਸ਼ ਹਾਂ। ਮੈਨੂੰ ਇਹ ਵੀ ਲਗਦਾ ਹੈ ਕਿ ਜਦੋਂ ਮੈਂ ਸਹੀ ਹਾਂ, ਤਾਂ ਦੁਨੀਆ ਕੁਝ ਵੀ ਕਹਿੰਦੀ ਰਹੇ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ।'
View this post on Instagram