
ਭਾਰਤੀ ਸਿੰਘ ਅਤੇ ਹਰਸ਼ ਦੋਵੇਂ ਜਿੱਥੇ ਵੀ ਹੁੰਦੇ ਹਨ, ਉੱਥੇ ਮਹੌਲ ਬਣਾ ਦਿੰਦੇ ਹਨ। ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਦੋਵੇਂ ਆਪਣੀ ਧੀ ਬਾਰੇ ਦੱਸ ਰਹੇ ਹਨ । ਦੋਵੇਂ ਕਦੋਂ ਕਿਸੇ ਨਾਲ ਪ੍ਰੈਂਕ ਕਰਨ ਕੋਈ ਪਤਾ ਨਹੀਂ ਲੱਗਦਾ । ਦੋਨਾਂ ਨੇ ਇੱਕ ਬੱਚੀ ਦੇ ਨਾਲ ਖੂਬ ਮਸਤੀ ਕੀਤੀ । ਇਸ ਦੌਰਾਨ ਭਾਰਤੀ ਨੇ ਕਿਹਾ ਕਿ ਗੂੰਜਨ
ਨੇ ਕਿਹਾ ਕਿ ਗੂੰਜਨ ਉਨ੍ਹਾਂ ਦੀ ਬੇਟੀ ਹੈ ਜੋ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ‘ਚ ਹੀ ਪੈਦਾ ਹੋ ਗਈ ਸੀ ।

ਹੋਰ ਪੜ੍ਹੋ : ਫਲਾਇੰਗ ਸਿੱਖ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਆਈ ਪੌਜੇਟਿਵ

ਦਰਅਸਲ ਇਸ ਵੀਡੀਓ ਨੂੰ ਹਰਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।ਜਿਸ ‘ਚ ਪਹਿਲਾਂ ਉਹ ਗੂੰਜਨ ਨੂੰ ਦਿਖਾਉਂਦੇ ਹਨ ਜੋ ਕਿ ਸਟ੍ਰੇਚਿੰਗ ਕਰ ਰਹੀ ਹੈ। ਫਿਰ ਹਰਸ਼ ਕਹਿੰਦਾ ਹੈ ਕਿ ਭਾਰਤੀ ਗੂੰਜਨ ਨੂੰ ਸੱਚ ਦੱਸੋ, ਕੀ ਸੱਚ ਹੈ, ਭਾਰਤੀ ਕਹਿੰਦੀ ਹੈ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਗੂੰਜਨ ਸਾਡੀ ਧੀ ਹੈ ।

ਜਦੋਂ ਅਸੀਂ ਆਪਣੇ ਕਰੀਅਰ ਦੀ ਸ਼ੂਰੁਆਤ ਕੀਤੀ ਸੀ ਤਾਂ ਗੂੰਜਨ ਉਦੋਂ ਹੀ ਪੈਦਾ ਹੋ ਗਈ ਸੀ । ਉਸ ਸਮੇਂ ਅਸੀਂ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸੀ ਅਤੇ ਜਿਸ ਕਾਰਨ ਅਸੀਂ ਗੂੰਜਨ ਨੂੰ ਉਸ ਦੀ ਮੰਮੀ ਕੋਲ ਭੇਜ ਦਿੱਤਾ ।
View this post on Instagram
ਹੁਣ ਸਾਡਾ ਕਰੀਅਰ ਤਾਂ ਬਣਿਆ ਨਹੀਂ ਸੋਚਿਆ ਆਪਣੀ ਬੇਟੀ ਹੀ ਵਾਪਸ ਲੈ ਲਈਏ’।ਇਸ ਤੋਂ ਬਾਅਦ ਭਾਰਤੀ ਕਹਿੰਦੀ ਹੈ ਕਿ ‘ਮੰਮੀ ਕੇ ਪਾਸ ਆਓ ਗੂੰਜਨ, ਤੇਰੇ ਦੰਦਾਂ ‘ਚ ਸਾਡਾ ਖੁਨ ਹੈ, ਤੇਰੇ ਮਸੂੜਿਆਂ ‘ਚ ਵੀ’ ਭਾਰਤੀ ਦੀ ਇਹ ਗੱਲ ਸੁਣ ਕੇ ਸਭ ਹੱਸਣ ਲੱਗ ਜਾਂਦੇ ਹਨ।