ਜਨਮ ਅਸ਼ਟਮੀ ਦੇ ਮੌਕੇ 'ਤੇ ਭਾਰਤੀ ਸਿੰਘ ਨੇ ਬੇਟੇ ਲਕਸ਼ ਦੀ ਬਾਲ ਕ੍ਰਿਸ਼ਨ ਰੂਪ 'ਚ ਸ਼ੇਅਰ ਕੀਤੀ ਖੂਬਸੂਰਤ ਤਸਵੀਰ
ਜਨਮ ਅਸ਼ਟਮੀ ਦੇ ਮੌਕੇ 'ਤੇ ਭਾਰਤੀ ਸਿੰਘ ਨੇ ਬੇਟੇ ਲਕਸ਼ ਦੀ ਬਾਲ ਕ੍ਰਿਸ਼ਨ ਰੂਪ 'ਚ ਸ਼ੇਅਰ ਕੀਤੀ ਖੂਬਸੂਰਤ ਤਸਵੀਰ
Laksh as a Bal Gopal: ਕਾਮੇਡੀ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਮਾਤਾ-ਪਿਤਾ ਬਣੇ ਹਨ। ਇਸ ਜੋੜੇ ਦੇ ਘਰ ਇੱਕ ਪਿਆਰੇ ਜਿਹੇ ਬੇਟੇ ਨੇ ਜਨਮ ਲਿਆ ਹੈ ਤੇ ਉਸ ਦਾ ਨਾਂਅ ਲਕਸ਼ ਰੱਖਿਆ ਹੈ। ਹਾਲ ਹੀ ਵਿੱਚ ਭਾਰਤੀ ਨੇ ਜਨਮ ਅਸ਼ਟਮੀ ਦੇ ਖ਼ਾਸ ਮੌਕੇ 'ਤੇ ਪੁੱਤਰ ਲਕਸ਼ ਦੀ ਬਾਲ ਗੋਪਾਲ ਦੇ ਰੂਪ ਵਿੱਚ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਦੱਸ ਦਈਏ ਕਿ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਆਏ ਦਿਨ ਭਾਰਤੀ ਸੋਸ਼ਲ ਮੀਡੀਆ 'ਤੇ ਬੇਟੇ ਲਕਸ਼ ਦੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਖ਼ਾਸ ਮੌਕੇ 'ਤੇ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਬੇਟੇ ਲਕਸ਼ ਦੀ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਲਕਸ਼ ਬਾਲ ਗੋਪਾਲ ਯਾਨੀ ਕਿ ਨਿੱਕੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਲਕਸ਼ ਦੀ ਇਹ ਤਸਵੀਰ ਜਨਮ ਅਸ਼ਟਮੀ ਦੇ ਖ਼ਾਸ ਫੋਟੋ ਸ਼ੂਟ ਦੀ ਹੈ।
Image Source: Instagram
ਤਸਵੀਰ ਦੇ ਵਿੱਚ ਲਕਸ਼ ਦੇ ਸਿਰ ਉੱਤੇ ਮੁਕਟ ਸਜਿਆ ਹੋਇਆ ਨਜ਼ਰ ਆ ਰਿਹਾ ਹੈ। ਉਸ ਦੇ ਆਲੇ ਦੁਆਲੇ ਖਿਡੌਣੇ, ਫੁੱਲ, ਮੋਰ ਤੇ ਨਿੱਕੇ-ਨਿੱਕੇ ਮਟਕੇ ਤੇ ਜਨਮ ਅਸ਼ਟਮੀ ਨਾਲ ਸਬੰਧਤ ਹੋਰਨਾਂ ਕਈ ਚੀਜ਼ਾਂ ਨਾਲ ਸਜਾਵਟ ਕੀਤੀ ਗਈ ਹੈ। ਤਸਵੀਰ ਦੇ ਵਿੱਚ ਲਕਸ਼ ਬੇਹੱਦ ਹੀ ਕਿਊਟ ਅੰਦਾਜ਼ ਦੇ ਵਿੱਚ ਕੈਮਰੇ ਵੱਲ ਵੇਖ ਕੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਨੇ ਲਕਸ਼ ਦੀ ਇੱਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਸੀ। ਉਸ ਵੀਡੀਓ ਦੇ ਵਿੱਚ ਲਕਸ਼ ਦੇ ਸਿਰ ਉੱਤੇ ਮੋਰਪੰਖ ਸਜਾਇਆ ਹੋਇਆ ਸੀ ਅਤੇ ਉਹ ਬਹੁਤ ਪਿਆਰਾ ਲੱਗ ਰਿਹਾ ਸੀ।
ਲਕਸ਼ ਦੀ ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਆਪਣੇ ਫੈਨਜ਼ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈਆਂ ਦਿੱਤੀਆਂ ਹਨ। ਭਾਰਤੀ ਨੇ ਕੈਪਸ਼ਨ ਵਿੱਚ ਲਿਖਿਆ, "Happy Janmashtami ✨ ?"
Image Source: Instagram
ਹੋਰ ਪੜ੍ਹੋ: ਜਨਮ ਅਸ਼ਟਮੀ ਦੇ ਮੌਕੇ ਕ੍ਰਿਸ਼ਨ ਭਗਤੀ 'ਚ ਲੀਨ ਨਜ਼ਰ ਆਈ, ਫ਼ਿਲਮ ਬਜ਼ਰੰਗੀ ਭਾਈ ਦੀ 'ਮੁੰਨੀ', ਵੇਖੋ ਵੀਡੀਓ
ਭਾਰਤੀ ਵੱਲੋਂ ਸ਼ੇਅਰ ਕੀਤੀ ਗਈ ਲਕਸ਼ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਤੋਂ ਇਲਾਵਾ ਇਸ ਪੋਸਟ 'ਤੇ ਸੈਲੇਬਸ ਦੇ ਕਮੈਂਟਸ ਦਾ ਸਿਲਸਿਲਾ ਵੀ ਜਾਰੀ ਹੈ। ਨੀਤੀ ਮੋਹਨ ਨੇ ਕਿਹਾ, 'ਲੱਡੂ ਬੱਚਾ ਹੈ ਯੇ...ਨਨ੍ਹਾ ਕ੍ਰਿਸ਼ਨ ਕਿੰਨਾ ਪਿਆਰਾ ਹੈ।' ਕਰਨਵੀਰ ਬੋਹਰਾ ਨੇ ਦਿਲ ਦੇ ਇਮੋਜੀ ਨਾਲ ਕਮੈਂਟ ਕੀਤੀਾ, 'ਹੇ।' ਕੋਰੀਓਗ੍ਰਾਫਰ ਧਰਮੇਸ਼ ਨੇ ਵੀ ਗੋਲਾ ਦੀ ਤਸਵੀਰ ਤੇ ਵੀਡੀਓ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
