ਹਾਸੇ ਬਿਖੇਰਨ ਵਾਲੀ ਭਾਰਤੀ ਸਿੰਘ ਦਾ ਛਲਕਿਆ ਦਰਦ, ਕਿਹਾ ਬਚਪਨ ‘ਚ ਹੀ ਪਿਤਾ ਦਾ ਹੋ ਗਿਆ ਸੀ ਦਿਹਾਂਤ, ਹੁਣ ਭਰਾ ਦਾ ਵੀ ਨਹੀਂ ਮਿਲਿਆ ਪਿਆਰ

written by Shaminder | July 13, 2021

ਭਾਰਤੀ ਸਿੰਘ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਆਪਣੀਆਂ ਹਾਸੇ ਭਰੀਆਂ ਗੱਲਾਂ ਦੇ ਨਾਲ ਸਭ ਦੇ ਚਿਹਰਿਆਂ ਤੇ ਮੁਸਕਾਨ ਫੈਲਾਉਣ ਵਾਲੀ ਭਾਰਤੀ ਸਿੰਘ ਕੈਮਰੇ ਸਾਹਮਣੇ ਬੇਸ਼ੱਕ ਕਿੰਨਾ ਵੀ ਮੁਸਕਰਾਉਂਦੀ ਹੋਵੇ ਪਰ ਅਸਲ ਜ਼ਿੰਦਗੀ ‘ਚ ਉਹ ਬੇਹੱਦ ਭਾਵੁਕ ਅਤੇ ਦੁਖੀ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

Image From Instagram

ਹੋਰ ਪੜ੍ਹੋ : ਹਰੇ ਬਦਾਮਾਂ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱੱਤ, ਕਈ ਬਿਮਾਰੀਆਂ ਨੂੰ ਰੱਖਦੇ ਹਨ ਦੂਰ 

bharti-singh Image From Instagram

ਜਿਸ ਨੂੂੰ ਕਿ ਮਨੀਸ਼ ਪੌਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਦੱਸ ਰਹੀ ਹੈ ਕਿ ਉਸ ਨੂੰ ਕਦੇ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਿਲਿਆ ਅਤੇ ਨਾਂ ਹੀ ਹੁਣ ਉਸ ਨੂੰ ਨਾ ਹੀ ਕਦੇ ਆਪਣੇ ਭਰਾ ਦਾ ਪਿਆਰ ਹੀ ਮਿਲਿਆ ਹੈ । ਉਸ ਨੇ ਕਿਹਾ ਕਿ ਹੁਣ ਉਸ ਦਾ ਜਦੋਂ ਵਿਆਹ ਹਰਸ਼ ਦੇ ਨਾਲ ਹੋਇਆ ਹੈ ਤਾਂ ਇੱਕ ਬੰਦਾ ਜਦੋਂ ਕਿਸੇ ਕੁੜੀ ਦੀ ਕੇਅਰ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਿਆ ਹੈ ਕਿ ਇੱਕ ਆਦਮੀ ਦਾ ਪਿਆਰ ਅਤੇ ਦੇਖਭਾਲ ਕਿਸ ਤਰ੍ਹਾਂ ਦੀ ਹੁੰਦੀ ਹੈ ।

Bharti singh Image From Instagram

ਭਾਰਤੀ ਸਿੰਘ ਦੇ ਇਸ ਵੀਡੀਓ ‘ਤੇ ਲੋਕ ਖੂਬ ਕਮੈਂਟਸ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਰਹੇ ਹਨ ।ਪਰ ਭਰਾ ਨੇ ਵੀ ਉਹ ਪਿਆਰ ਨਹੀਂ ਦਿੱਤਾ ਕਿਉਂਕਿ ਸਾਰੇ ਸਿਰਫ਼ ਕੰਮ ’ਚ ਬਿਜ਼ੀ ਰਹੇ। ਪਰ ਹੁਣ ਆ ਕੇ ਜੋ ਪਤੀ ਤੋਂ ਪਿਆਰ ਮਿਲਿਆ, ਹੁਣ ਪਤਾ ਲੱਗਾ ਹੈ ਕਿ ਜਦੋਂ ਕੋਈ ਲਡ਼ਕਾ ਤੁਹਾਡੀ ਕੇਅਰ ਕਰਦਾ ਹੈ ਤਾਂ ਕਿਵੇਂ ਕਰਦਾ ਹੈ।’

 

View this post on Instagram

 

A post shared by Maniesh Paul (@manieshpaul)

0 Comments
0

You may also like