
ਭਾਰਤੀ ਸਿੰਘ (Bharti Singh) ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ । ਦਾੜ੍ਹੀ ਮੁੱਛਾਂ ‘ਤੇ ਬਿਆਨ ਦੇ ਕੇ ਭਾਰਤੀ ਸਿੰਘ ਬੁਰੀ ਤਰ੍ਹਾਂ ਫਸ ਚੁੱਕੀ ਹੈ ।ਜਿਸ ਤੋਂ ਬਾਅਦ ਘੱਟ ਗਿਣਤੀ ਕਮਿਸ਼ਨ ਨੇ ਇਸ ਕਰੜਾ ਨੋਟਿਸ ਲਿਆ ਹੈ । ਘੱਟ ਗਿਣਤੀ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਹੈ ਕਿ ਭਾਰਤੀ ਸਿੰਘ ਦੇ ਕਥਿਤ ਬਿਆਨ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ ।
ਹੋਰ ਪੜ੍ਹੋ : ਦਾੜ੍ਹੀ, ਮੁੱਛਾਂ ਬਾਰੇ ਟਿੱਪਣੀ ਕਰਨ ਤੋਂ ਬਾਅਦ ਭਾਰਤੀ ਸਿੰਘ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ
ਜਿਸ ਤੋਂ ਬਾਅਦ ਕਮਿਸ਼ਨ ਨੇ ਇਸ ਦਾ ਕਰੜਾ ਨੋਟਿਸ ਲੈਂਦਿਆਂ ਪੰਜਾਬ ਅਤੇ ਮਹਾਰਾਸ਼ਟਰ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ । ਦੱਸ ਦਈਏ ਕਿ ਹਾਲ ਹੀ ਵਿੱਚ ਭਾਰਤੀ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ । ਜਿਸ ‘ਚ ਭਾਰਤੀ ਸਿੰਘ ਮੁੱਛਾਂ ਅਤੇ ਦਾੜ੍ਹੀ ‘ਤੇ ਵਿਵਾਦਿਤ ਬਿਆਨ ਦਿੰਦੀ ਨਜ਼ਰ ਆਈ ਸੀ ।

ਹੋਰ ਪੜ੍ਹੋ : ਭਾਰਤੀ ਸਿੰਘ ਦੇ ਦੋ ਪੁੱਤਰ ਹਨ! ‘ਗੋਲੇ’ ਦੇ ਜਨਮ ਮਗਰੋਂ Bharti Singh ਨੇ ਦਿੱਤਾ ਇਹ ਬਿਆਨ
ਇਸ ਮਾਮਲੇ ਨੂੰ ਲੈ ਕੇ ਬੱਬੂ ਮਾਨ ਨੇ ਵੀ ਆਪਣੇ ਤਰੀਕੇ ਦੇ ਨਾਲ ਭਾਰਤੀ ਸਿੰਘ ਨੂੰ ਜਵਾਬ ਦਿੱਤਾ ਸੀ ।ਜਿਸ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਤੂਲ ਫੜਿਆ ਅਤੇ ਭਾਰਤੀ ਦੇ ਖਿਲਾਫ ਕਈ ਥਾਵਾਂ ‘ਤੇ ਮਾਮਲਾ ਵੀ ਦਰਜ ਹੋਇਆ ਸੀ । ਹਾਲਾਂਕਿ ਇਸ ਮਾਮਲੇ ਨੂੰ ਵੱਧਦਾ ਵੇਖਦੇ ਹੋਏ ਭਾਰਤੀ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗ ਲਈ ਸੀ ।

ਉਸ ਨੇ ਇਸ ਵੀਡੀਓ ‘ਚ ਕਿਹਾ ਸੀ ਕਿ 'ਮੈਂ ਨਾ ਤਾਂ ਕਿਸੇ ਧਰਮ ਦਾ ਜ਼ਿਕਰ ਕੀਤਾ ਹੈ ਅਤੇ ਨਾ ਹੀ ਕਿਸੇ ਪੰਜਾਬੀ ਦਾ ਮਜ਼ਾਕ ਉਡਾਇਆ ਹੈ। ਪਰ ਜੇਕਰ ਇਸ ਨਾਲ ਕਿਸੇ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਮੈਂ ਖੁਦ ਪੰਜਾਬੀ ਹਾਂ, ਮੇਰਾ ਜਨਮ ਅੰਮ੍ਰਿਤਸਰ 'ਚ ਹੋਇਆ ਹੈ ਅਤੇ ਮੈਂ ਹਮੇਸ਼ਾ ਉਸ ਦਾ ਸਤਿਕਾਰ ਕੀਤਾ ਹੈ, ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ’।ਪਰ ਹੁਣ ਘੱਟ ਗਿਣਤੀ ਕਮਿਸ਼ਨ ਨੇ ਇਸ ਮਾਮਲੇ ‘ਚ ਕਰੜਾ ਨੋਟਿਸ ਲੈਂਦਿਆਂ ਭਾਰਤੀ ਸਿੰਘ ਦੇ ਬਿਆਨ ‘ਤੇ ਕਰੜਾ ਨੋਟਿਸ ਲਿਆ ਹੈ ।
View this post on Instagram