ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਮਿਲਾਇਆ ਹੱਥ , ਇਕੱਠੇ ਮਿਲ ਕਰਨਗੇ ਇਹ ਧਮਾਕਾ

Written by  Aaseen Khan   |  November 28th 2018 12:50 PM  |  Updated: November 28th 2018 12:50 PM

ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਮਿਲਾਇਆ ਹੱਥ , ਇਕੱਠੇ ਮਿਲ ਕਰਨਗੇ ਇਹ ਧਮਾਕਾ

ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਮਿਲਾਇਆ ਹੱਥ , ਇਕੱਠੇ ਮਿਲ ਕਰਨਗੇ ਇਹ ਧਮਾਕਾ : ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨੂੰ ਉਚਾਈਆਂ 'ਤੇ ਪੁਹੰਚਾਉਣ ਵਾਲੇ ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਦੋ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ। ਗਿੱਪੀ ਗਰੇਵਾਲ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਭੂਸ਼ਨ ਕੁਮਾਰ ਨਾਲ ਫੋਟੋ ਸ਼ੇਅਰ ਕਰ ਕੇ ਦਿੱਤੀ ਹੈ। ਭੂਸ਼ਣ ਕੁਮਾਰ ਅਜੇ ਦੇਵਗਨ ਦੀ ਪੰਜਾਬੀ ਰੇਮਕ ਫਿਲਮ ਸਿੰਗਮ ਨੂੰ ਵੀ ਪ੍ਰੋਡਿਊਸ ਕਰ ਰਹੇ ਹਨ ਅਤੇ ਹੁਣ ਗਿੱਪੀ ਗਰੇਵਾਲ ਨਾਲ ਵੀ ਦੋ ਪੰਜਾਬੀ ਫ਼ਿਲਮਾਂ ਪ੍ਰੋਡਿਊਸ ਕਰਨ ਦਾ ਐਲਾਨ ਕਰ ਦਿੱਤਾ ਹੈ।

https://www.instagram.com/p/BqsGiSenJrs/

ਫ਼ਿਲਮ ਦੀ ਫੀਮੇਲ ਲੀਡ ਆਰਟਿਸਟ ਦੇ ਨਾਮ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਦੋਨਾਂ ਫ਼ਿਲਮਾਂ 'ਚ ਮੇਲ ਲੀਡ ਦੀ ਭੂਮਿਕਾ ਗਿੱਪੀ ਗਰੇਵਾਲ ਹੀ ਨਿਭਾ ਰਹੇ ਹਨ।

ਪਹਿਲੀ ਫਿਲਮ ਦੀ ਸ਼ੂਟਿੰਗ 2019 ਚ ਫਰਬਰੀ ਦੇ ਮਹੀਨੇ 'ਚ ਸਟਾਰਟ ਹੋਵੇਗੀ ਜਿਸ ਨੂੰ ਬਲਜੀਤ ਸਿੰਘ ਦਿਓ ਹੋਰੀਂ ਡਾਇਰੈਕਟ ਕਰ ਰਹੇ ਹਨ। ਦੂਜੀ ਫਿਲਮ ਦਾ ਸ਼ੂਟ 20 ਅਪ੍ਰੈਲ ਨੂੰ ਦੱਸਿਆ ਜਾ ਰਿਹਾ ਹੈ ਜਿਸ ਦਾ ਨਿਰਦੇਸ਼ਨ ਮੰਜੇ ਹੋਏ ਐਕਟਰ ਅਤੇ ਡਾਇਰੈਕਟਰ ਸਮੀਪ ਕੰਗ ਵੱਲੋਂ ਕੀਤਾ ਜਾ ਰਿਹਾ ਹੈ।

doing two movies with bhushan kumar

ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ "ਸਾਡੇ ਗਿੱਪੀ ਗਰੇਵਾਲ ਨਾਲ ਚੰਗੇ ਸੰਬੰਧ ਹਨ , ਅਸੀਂ ਗਿੱਪੀ ਦੇ ਕਈ ਗਾਣੇ ਕੀਤੇ ਹਨ ਅਸੀਂ ਅੱਗੇ ਹੁਣ ਕੋਲੇਬੋਰੇਟ ਕਰਕੇ ਦੋ ਪੰਜਾਬੀ ਫ਼ਿਲਮਾਂ ਬਣਾਉਣ ਜਾ ਰਹੇ ਹਾਂ। ਉਮੀਦ ਕਰਦਾ ਹਾਂ ਇਹ ਸਫ਼ਰ ਚੰਗਾ ਹੋਵੇਗਾ। ਉਥੇ ਹੀ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ " ਅਸੀਂ ਪਿਛਲੇ ਸਮੇਂ 'ਚ ਬਲਜੀਤ ਸਿੰਘ ਦਿਓ ਨਾਲ ਮੰਜੇ ਬਿਸਤਰੇ ਅਤੇ ਸਮੀਪ ਕੰਗ ਨਾਲ 'ਕੈਰੀ ਆਨ ਜੱਟਾ' ਵਰਗੀਆਂ ਫ਼ਿਲਮਾਂ ਸਮੀਪ ਕੰਗ ਹੋਰਾਂ ਨਾਲ ਬਣਾ ਚੁੱਕੇ ਹਾਂ।

bhusan kumar

ਸਾਡਾ ਪ੍ਰੋਡਸਕਸ਼ਨ ਹਾਊਸ ਪੰਜਾਬ ਦਾ ਨਬੰਰ 1 ਪ੍ਰੋਡਕਸ਼ਨ ਹਾਊਸ ਹੈ। ਅਸੀਂ ਇਹਨਾਂ ਦੋਵੇਂ ਡਾਇਰੈਕਟਰਜ਼ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਾਂ ਤੇ ਹੁਣ ਫੇਰ ਕਰਨ ਜਾ ਰਹੇ ਹਾਂ , ਉਮੀਦ ਕਰਦੇ ਹਾਂ ਕਿ ਉਹ ਦੋਨੋ ਫ਼ਿਲਮਾਂ ਵੀ ਸੁਪਰ ਡੁਪਰ ਹਿੱਟ ਜਾਣਗੀਆਂ। ਟੀ ਸੀਰੀਜ਼ ਨਾਲ ਹੱਥ ਮਿਲਾਉਣ ਤੋਂ ਬਾਅਦ ਅਸੀਂ ਇਹ ਦੋ ਫ਼ਿਲਮਾਂ ਵੱਡੇ ਪੱਧਰ 'ਤੇ ਰਿਲੀਜ਼ ਕਰ ਸਕਾਂਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network