
ਬਿੱਗ ਬੌਸ ਦਾ ਸੀਜ਼ਨ 16 (Bigg Boss 16) ਇਨ੍ਹੀਂ ਦਿਨੀਂ ਚੱਲ ਰਿਹਾ ਹੈ । ਜਿਸ ‘ਚ ਖੂਬ ਹੰਗਾਮਾ ਹੋ ਰਿਹਾ ਹੈ । ਬੀਤੇ ਦਿਨ ਐਮਸੀ ਸਟੈਨ ਦੇ ਕੰਸਰਟ 'ਚ ਖੂਬ ਮਸਤੀ ਕੀਤੀ ਸੀ। ਇਸ ਦੌਰਾਨ ਸ਼ਾਲੀਨ ਤੇ ਟੀਨਾ ਦਾ ਰੋਮਾਂਟਿਕ ਡਾਂਸ ਵੀ ਦੇਖਣ ਨੂੰ ਮਿਲਿਆ। ਇਸ ਡਾਂਸ ਤੋਂ ਬਾਅਦ ਦੋਵਾਂ ਦੀ ਖੂਬ ਚਰਚਾ ਹੋ ਰਹੀ ਹੈ ਅਤੇ ਘਰ ਵਾਲੇ ਵੀ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਉਠਾ ਰਹੇ ਹਨ ।

ਹੋਰ ਪੜ੍ਹੋ : ਨਵੇਂ ਸਾਲ ਦੇ ਮੌਕੇ ‘ਤੇ ਫ਼ਿਲਮ ਮੇਕਰ ਵਿਗਨੇਸ਼ ਸ਼ਿਵਨ ਅਤੇ ਅਦਾਕਾਰਾ ਨਯਨਤਾਰਾ ਨੇ ਸਾਂਝੀਆਂ ਕੀਤੀਆਂ ਜੁੜਵਾ ਬੱਚਿਆਂ ਦੀਆਂ ਤਸਵੀਰਾਂ
ਸ਼ਾਲੀਨ ਭਨੋਟ ਨੇ ਤਾਂ ਦੋਵਾਂ ਨੂੰ ਲੈਸਬੀਅਨ ਤੱਕ ਦੱਸ ਦਿੱਤਾ ਸੀ ।ਦੱਸ ਦਈਏ ਕਿ ਸ਼ਾਲੀਨ ਉਦੋਂ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਅਰਚਨਾ ਗੌਤਮ ਵਾਰ-ਵਾਰ ਰੋਮਾਂਟਿਕ ਡਾਂਸ 'ਤੇ ਤੰਜ਼ ਕਰਦੀ ਹੋਈ ਨਜ਼ਰ ਆਈ ਸੀ । ਅਰਚਨਾ ਵਾਰ-ਵਾਰ ਸ਼ਾਲੀਨ ਤੇ ਟੀਨਾ ਦੇ ਰਿਸ਼ਤੇ 'ਤੇ ਸਵਾਲ ਉਠਾ ਰਹੀ ਸੀ।

ਹੋਰ ਪੜ੍ਹੋ : ਕਰਣ ਔਜਲਾ ਸਿਰ ‘ਤੇ ਦਸਤਾਰ ਸਜਾਈ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗਾਇਕ ਦਾ ਨਵਾਂ ਅੰਦਾਜ਼
ਜਿਸ ਤੋਂ ਬਾਅਦ ਸ਼ਾਲੀਨ ਨੇ ਵੀ ਅਰਚਨਾ ਅਤੇ ਸੌਂਦਰਿਆ ਦੀ ਦੋਸਤੀ ‘ਤੇ ਸਵਾਲ ਚੁੱਕੇ ਅਤੇ ਦੋਹਾਂ ਨੂੰ ਲੈਸਬੀਅਨ ਕਿਹਾ। ਸ਼ਾਲੀਨ ਨੇ ਕਿਹਾ ਕਿ ਅਰਚਨਾ ਤੇ ਸੌਂਦਰਿਆ ਇੱਕੋ ਕੰਬਲ ਸ਼ੇਅਰ ਕਰਦੇ ਹਨ ਤਾਂ ਕੀ ਉਹ ਦੋਵੇਂ ਲੈਸਬੀਅਨ ਹਨ।ਇਸ ਤੋਂ ਪਹਿਲਾਂ ਐੱਮ ਸੀ ਸਟੈਨ ਅਤੇ ਅਰਚਨਾ ਗੌਤਮ ਦਰਮਿਆਨ ਝਗੜਾ ਹੋਇਆ ਸੀ ।

ਕਿਚਨ ‘ਚ ਡਿਊਟੀ ਨੂੰ ਲੈ ਕੇ ਦੋਨਾਂ ਦਰਮਿਆਨ ਖੂਬ ਬਹਿਸ ਹੋਈ ਸੀ । ਜਿਸ ਦਾ ਇੱਕ ਪ੍ਰੋਮੋ ਵੀ ਚੈਨਲ ਦੇ ਵੱਲੋਂ ਜਾਰੀ ਕੀਤਾ ਗਿਆ ਸੀ ।ਜਿਸ ‘ਚ ਅਰਚਨਾ ਗੌਤਮ ਰੈਪਰ ‘ਤੇ ਚੀਕਦੀ ਹੋਈ ਨਜ਼ਰ ਆਈ ਸੀ ।
View this post on Instagram