ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਹਾਲੀਵੁੱਡ ਵਿੱਚ ਕਰਨ ਜਾ ਰਹੇ ਹਨ ਡੈਬਿਊ

written by Rupinder Kaler | November 18, 2021

ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਹਾਲੀਵੁੱਡ ਵਿੱਚ ਵਾਇਸ ਕਾਸਟ ਦੇ ਤੌਰ ’ਤੇ ਡੈਬਿਊ ਕਰਨ ਦੀ ਤਿਆਰੀ ਕਰ ਰਹੇ ਹਨ । ਦਿਲਜੀਤ ਦੋਸਾਂਝ ਹਾਲੀਵੁੱਡ ਪ੍ਰੋਜੈਕਟ ‘Fables’ ਨਾਲ ਹਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ । ਇਸ ਸਭ ਦੀ ਜਾਣਕਾਰੀ ਦਿਲਜੀਤ (Diljit Dosanjh)  ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਦਿਲਜੀਤ ਵੱਲੋਂ ਸੇਅਰ ਕੀਤੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਇਸ ਖ਼ਬਰ ਤੋਂ ਬਾਅਦ ਹਰ ਕੋਈ ਆਪਣੀ ਖੁਸ਼ੀ ਜਤਾ ਰਿਹਾ ਹੈ ਕਿਉਂਕਿ ਦਿਲਜੀਤ ਪੰਜਾਬੀ ਗਾਇਕ ਹਨ ਤੇ ਇਹ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ।

inside imge of shehnaaz gill and diljit dosanjh Pic Courtesy: Instagram

ਹੋਰ ਪੜ੍ਹੋ :

ਦ੍ਰਿਸ਼ਟੀ ਗਰੇਵਾਲ ਨੇ ਸਾਂਝਾ ਕੀਤਾ ਆਪਣੇ ਮਾਪਿਆਂ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

inside image of singer and actor diljit dosanjh Pic Courtesy: Instagram

ਦਿਲਜੀਤ (Diljit Dosanjh)  ਦੇ ਹਾਲੀਵੁੱਡ ਪ੍ਰੋਜੈਕਟ ਵਿੱਚ Ricky Gervais ਅਤੇ Natasha Lyonne  ਵਰਗੇ ਹਾਲੀਵੁੱਡ ਦੇ ਵੱਡੇ ਸਿਤਾਰੇ ਸ਼ਾਮਿਲ ਹਨ ਤੇ ਦਿਲਜੀਤ ਇਹਨਾਂ ਸਿਤਾਰਿਆਂ ਨਾਲ ਕੰਮ ਕਰਨ ਜਾ ਰਹੇ ਹਨ। ਇਸ ਲੜੀ ਦਾ ਹਿੱਸਾ ਬਣਨ ਲਈ ਹੋਰ ਪ੍ਰਸਿੱਧ ਨਾਮ ਹਨ  Jemaine Clement, JB Smoove, Roman Griffin Davis, Alexa Demie ਅਤੇ Zach Woods.

 

View this post on Instagram

 

A post shared by DILJIT DOSANJH (@diljitdosanjh)

ਦਿਲਜੀਤ ਦੋਸਾਂਝ (Diljit Dosanjh)  ਨੇ ਆਪਣੇ ਇਸ ਹਾਲੀਵੁੱਡ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਦੀ ਖਬਰ ਦੀ ਪੁਸ਼ਟੀ ਕਰਨ ਲਈ ਇੱਕ ਇੰਸਟਾਗ੍ਰਾਮ ਪੋਸਟ ਵੀ ਅਪਲੋਡ ਕੀਤੀ । ਇਹ ਪਹਿਲੀ ਵਾਰ ਹੈ ਕਿ ਅਸੀਂ ਕਿਸੇ ਹਾਲੀਵੁੱਡ ਸੀਰੀਜ਼ 'ਚ ਪੰਜਾਬੀ ਅਵਾਜ਼ ਸੁਣਾਂਗੇ । ਹਾਲਾਂਕਿ ਅਸੀਂ ਪੱਕਾ ਨਹੀਂ ਹਾਂ ਕਿ ਦਿਲਜੀਤ (Diljit Dosanjh)  ਕਿਸ ਕਿਰਦਾਰ ਨੂੰ ਆਪਣੀ ਆਵਾਜ਼ ਦੇਣਗੇ ।

 

You may also like