ਆਲਿਆ ਭੱਟ ਨੂੰ ਬੀਐੱਮਸੀ ਨੇ ਦਿੱਤੀ ਵੱਡੀ ਰਾਹਤ, ਮੁੰਬਈ ਤੋਂ ਬਾਹਰ ਜਾ ਰਹੀ ਅਦਾਕਾਰਾ

written by Shaminder | December 20, 2021

ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਹੁਣ ਤੱਕ ਕਈ ਕੇਸ ਸਾਹਮਣੇ ਆ ਚੁੱਕੇ ਹਨ । ਲੋਕਾਂ ਵੱਲੋਂ ਇਸ ਮਾਮਲੇ ‘ਚ ਲਗਾਤਾਰ ਲਾਪਰਵਾਹੀ ਵਰਤੀ ਜਾ ਰਹੀ ਹੈ । ਜਿਸ ਕਾਰਨ ਇਸ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਬਾਲੀਵੁੱਡ ਦੀਆਂ ਕਈ ਹਸਤੀਆਂ ਕੋੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੀਆਂ ਹਨ । ਕਰੀਨਾ ਕਪੂਰ (Kareena Kapoor)  ਅਤੇ ਅੰਮ੍ਰਿਤਾ ਅਰੋੜਾ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਸਨ ।

kareena Kapoor And Amrita Arora- image From google

ਹੋਰ ਪੜ੍ਹੋ : ਸਰਦੀਆਂ ‘ਚ ਹੱਥ ਪੈਰ ਹੋ ਜਾਂਦੇ ਹਨ ਸੁੰਨ ਤਾਂ ਅਪਣਾਓ ਇਹ ਤਰੀਕਾ

ਜਿਸ ਤੋਂ ਬਾਅਦ ਬਾਅਦ ਬੀਐਮਸੀ ਨੇ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਪਰ ਇਸ ਪਾਰਟੀ ‘ਚ ਆਲਿਆ ਭੱਟ (Alia Bhatt) ਵੀ ਮੌਜੂਦ ਸੀ, ਜਿਸ ਤੋਂ ਬਾਅਦ ਆਲੀਆ ਭੱਟ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੀਐੱਮਸੀ ਨੇ ਉਸ ਨੂੰ ਵੱਡੀ ਰਾਹਤ ਦਿੱਤੀ ਹੈ ।

Alia Bhatt image From instagram

ਅਧਿਕਾਰੀਆਂ ਮੁਤਾਬਕ ਆਲੀਆ ਭੱਟ ਨੇ ਕੁਆਰੰਟੀਨ ਦੇ ਨਿਯਮਾਂ ਨੂੰ ਨਹੀਂ ਤੋੜਿਆ ਹੈ। ਅਧਿਕਾਰੀਆਂ ਮੁਤਾਬਕ ਆਲੀਆ ਭੱਟ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ। ੫ ਦਿਨ ਆਈਸੋਲੇਸ਼ਨ 'ਚ ਰਹਿਣ ਤੋਂ ਬਾਅਦ ਛੇਵੇਂ ਦਿਨ ਨੈਗੇਟਿਵ ਕੋਰੋਨਾ ਰਿਪੋਰਟ ਦੇ ਨਾਲ ਹੀ ਭੰਛ ਦੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਉਹ ੧ ਦਿਨ ਲਈ ਮੁੰਬਈ ਤੋਂ ਬਾਹਰ ਯਾਤਰਾ ਕਰ ਰਹੀ ਹੈ।

 

View this post on Instagram

 

A post shared by Alia Bhatt ☀️ (@aliaabhatt)

ਅਜਿਹੇ 'ਚ ਬੀਐਮਸੀ ਅਧਿਕਾਰੀ ਆਲੀਆ ਭੱਟ 'ਤੇ ਕੋਈ ਕਾਰਵਾਈ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੇ ਹਨ। ਕੋਰੋਨਾ ਵਾਇਰਸ ਦਾ ਕਹਿਰ ਦੇਸ਼ ‘ਚ ਵੱਧਦਾ ਜਾ ਰਿਹਾ ਹੈ । ਜਿਸ ਕਾਰਨ ਕੋਰੋਨਾ ਸਬੰਧੀ ਨਿਯਮਾਂ ਨੂੰ ਵੀ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਭਾਰਤ ‘ਚ ਕੋਰੋਨਾ ਦੀਆਂ ਦੋ ਲਹਿਰਾਂ ਨੇ ਕਾਫੀ ਕਹਿਰ ਮਚਾਇਆ ਸੀ । ਕੋਰੋਨਾ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ।

 

You may also like