ਬਿੱਗ ਬੌਸ -16 : ਕੈਮਰੇ ਦੇ ਸਾਹਮਣੇ ਫੁੱਟ-ਫੁੱਟ ਕੇ ਰੋਈ ਨਿਮਰਤ ਕੌਰ

Written by  Shaminder   |  February 07th 2023 06:26 PM  |  Updated: February 07th 2023 06:31 PM

ਬਿੱਗ ਬੌਸ -16 : ਕੈਮਰੇ ਦੇ ਸਾਹਮਣੇ ਫੁੱਟ-ਫੁੱਟ ਕੇ ਰੋਈ ਨਿਮਰਤ ਕੌਰ

Bigg Boss -16  ਨਿਮਰਤ ਕੌਰ (Nimrit Kaur) ਆਹਲੂਵਾਲੀਆ ਬਿੱਗ ਬੌਸ (Bigg Boss) ‘ਚ ਚਰਚਾ ਵਟੋਰਦੀ ਰਹੀ ਹੈ  । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਬਿੱਗ ਬੌਸ ਫਿਨਾਲੇ ਦੇ ਸਿਰਫ਼ ਪੰਜ ਦਿਨ ਬਚੇ ਹਨ । ਪਰ ਨਿਮਰਤ ਨੂੰ ਸਲਮਾਨ ਖ਼ਾਨ ਦੇ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ । ਫ਼ਿਨਾਲੇ ‘ਚ ਪਹੁੰਚ ਕੇ ਬਾਹਰ ਆਈ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।

Nimrit Kaur ,, image Source : Instagram

ਹੋਰ ਪੜ੍ਹੋ : ਸ਼ਬਦ ਕੀਰਤਨ ਦੀ ਐਲਬਮ ‘ਮਿਸਟਿਕ ਮਿਰਰ’ ‘ਚ ਸ਼ਬਦ ਗਾਇਨ ਕਰਨ ਵਾਲੀ ਗੁਰਜਸ ਕੌਰ ਅਤੇ ਹਰੀਜੀਵਨ ਖਾਲਸਾ ਨੂੰ ਗ੍ਰੈਮੀ ਅਵਾਰਡਸ ਦੇ ਨਾਲ ਕੀਤਾ ਗਿਆ ਸਨਮਾਨਿਤ

ਨਿਮਰਤ ਨੇ ਦੱਸਿਆ ਕਿ ਉਹ ਗ੍ਰੈਂਡ ਫਿਨਾਲੇ 'ਚ ਟਰਾਫੀ ਕਿਸ ਦੇ ਹੱਥ 'ਚ ਦੇਖਣਾ ਚਾਹੁੰਦੀ ਹੈ। ਪਰ ਇਸ ਦੌਰਾਨ ਹੀ ਨਿਮਰਤ ਕੌਰ ਆਹਲੂਵਾਲੀਆ ਰੋਣ ਲੱਗ ਪਈ ਅਤੇ ਉਸ ਨੇ ਕਿਹਾ ਕਿ ਹਰ ਰੋਜ਼ ਲੋਕ ਮੈਨੂੰ ਨੀਚਾ ਦਿਖਾਉਂਦੇ ਸੀ।

Nimrit Kaur ,,,, image Source : Instagram

ਹੋਰ ਪੜ੍ਹੋ : ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਦੁਕਾਨ ‘ਤੇ ਕੀਤੀ ਗੁੰਡਾਗਰਦੀ, ਗਾਲਾਂ ਕੱਢੀਆਂ ਅਤੇ ਕੀਤੀ ਭੰਨਤੋੜ, ਵੇਖੋ ਵੀਡੀਓ

ਬਿੱਗ ਬੌਸ-16 ‘ਚ ਨਿਮਰਤ ਕੌਰ ਛਾਈ ਰਹੀ 

ਉਂਝ ਤਾਂ ਇਸ ਸੀਜ਼ਨ ‘ਚ ਸਾਰੇ ਮੈਂਬਰਾਂ ਦੀ ਖੂਬ ਚਰਚਾ ਹੋਈ ਹੈ, ਪਰ ਨਿਮਰਤ ਨੂੰ ਲੈ ਕੇ ਬਿੱਗ ਬੌਸ ਸ਼ੁਰੂ ਤੋਂ ਹੀ ਬਾਇਸਡ ਰਿਹਾ ਹੈ । ਸ਼ੋਅ ਦੀ ਸ਼ੁਰੂਆਤ ‘ਚ ਹੀ ਉਸ ਨੂੰ ਕੈਪਟਨ ਬਣਾ ਦਿੱਤਾ ਗਿਆ । ਉਹ ਭੀੜ ‘ਚ ਕਦੋਂ ਦੀ ਗੁਆਚ ਗਈ ਹੋਣੀ ਸੀ, ਫਿਰ ਵੀ ਉਸ ਨੂੰ ਬਚਾ ਲਿਆ ਗਿਆ । ਲੋਕ ਨਿਮਰਤ ਦੀ ਗੇਮ ‘ਤੇ ਸਵਾਲ ਵੀ ਉਠਾ ਚੁੱਕੇ ਹਨ ਪਰ ਉਸ ਨੂੰ ਮਿੱਠਾ ਬੋਲ ਕੇ ਆਪਣਾ ਕੰਮ ਕਢਵਾਉਣਾ ਆੳੇੁਂਦਾ ਹੈ ।

Nimrit Kaur ,,,,'' image Source : Instagram

ਨਿਮਰਤ ਦਾ ਪੁਰਾਣਾ ਵੀਡੀਓ ਹੋਇਆ ਸੀ ਵਾਇਰਲ

ਨਿਮਰਤ ਕੌਰ ਆਹਲੂਵਾਲੀਆ ਦਾ ਪੁਰਾਣਾ ਵੀਡੀਓ ਵਾਇਰਲ ਹੋਇਆ ਸੀ । ਜੋ ਕਿ ਬਿੱਗ ਬੌਸ-੧੩ ਸੀਜ਼ਨ ਦਾ ਸੀ । ਇਸ ਸੀਜ਼ਨ ‘ਚ ਉਹ ਨਵੇਂ ਸਾਲ ਦੀ ਪਾਰਟੀ ‘ਚ ਗਈ ਸੀ । ਉਸ ਸਮੇਂ ਉਹ ‘ਛੋਟੀ ਸਰਦਾਰਨੀ’ ਟੀਵੀ ਸੀਰੀਅਲ ‘ਚ ਕੰਮ ਕਰ ਰਹੀ ਸੀ ।

ਪਿਤਾ ਦਾ ਜ਼ਿਕਰ ਕਰ ਰੋਈ ਨਿਮਰਤ ਕੌਰ

ਨਿਮਰਤ ਕੌਰ ਨੇ ਆਪਣੇ ਸੁਭਾਅ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜੋ ਅਸਲ ‘ਚ ਹਾਂ ਉਵੇਂ ਹੀ ਰਹਾਂਗੀ। ਜਦੋਂ ਮੇਰੇ ਪਿਤਾ ਆਏ ਤਾਂ ਮੈਂ ਆਪਣੀਆਂ ਭਾਵਨਾਵਾਂ ਨੂੰ ਨਹੀਂ ਦਬਾ ਸਕੀ । ਕਿਉਂਕਿ ਉਹ ਮੇਰੇ ਪਿਤਾ ਹਨ, ਇਸਦਾ ਮਤਲਬ ਇਹ ਨਹੀਂ ਕਿ ਮੈਂ ਆਪਣੀਆਂ ਭਾਵਨਾਵਾਂ ਨੂੰ ਦਬਾ ਦਿਆਂ। ਮਾਂ-ਬਾਪ ਅਤੇ ਬੱਚਿਆਂ ਵਿਚਕਾਰ ਅਜਿਹਾ ਰਿਸ਼ਤਾ ਹੈ, ਜੋ ਭੈਣ-ਭਰਾ ਦਾ ਵੀ ਨਹੀਂ ਹੁੰਦਾ।

 

 

 

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network