ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ

Written by  Shaminder   |  February 04th 2023 09:32 AM  |  Updated: February 04th 2023 09:32 AM

ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ

ਬਿੱਗ ਬੌਸ ਸ਼ੋਅ (Bigg Boss 16) ਆਪਣੇ ਆਪਣੇ ਆਖਰੀ ਪੜਾਅ ਦੇ ਵੱਲ ਅੱਗੇ ਵਧ ਰਿਹਾ ਹੈ । ਇਸ ਸ਼ੋਅ ਨੂੰ ਲੈ ਕੇ ਦਰਸ਼ਕਾਂ ‘ਚ ਵੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿ ਆਖਿਰ ਇਸ ਸ਼ੋਅ ਦਾ ਜੇਤੂ ਕੌਣ ਬਣੇਗਾ ।

Priyanka Chahar, image Source : Google

ਹੋਰ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫਿਲੇ ਨੂੰ ਸੋਨੀਆ ਮਾਨ ਨੇ ਅੰਮ੍ਰਿਤਸਰ ਤੋਂ ਕੀਤਾ ਰਵਾਨਾ

ਛੇ ਪ੍ਰਤੀਭਾਗੀਆਂ ‘ਚ ਕਰੜੀ ਟੱਕਰ

ਬਿੱਗ ਬੌਸ 16 ‘ਚ ਕਾਫੀ ਹੰਗਾਮਾ ਹੋਣ ਦੀ ਸੰਭਾਵਨਾ ਹੈ । ਸੁੰਬਲ ਦੇ ਜਾਣ ਤੋਂ ਬਾਅਦ ਛੇ ਮੈਂਬਰਾਂ ‘ਚ ਟਰਾਫੀ ਲਈ ਸਖਤ ਟੱਕਰ ਵੇਖਣ ਨੂੰ ਮਿਲ ਰਹੀ ਹੈ । ਇਸ ਸੀਜ਼ਨ ‘ਚ ਬੌਸ ਕੌਣ ਹੈ ਇਸ ਲਈ ਵੋਟਿੰਗ ਦੇ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

Priyanka Chahar Choudhary image-min image source: instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ‘ਸਦਾ ਲਈ ਅਲਵਿਦਾ’, ਲੋਕਾਂ ਨੇ ਕਿਹਾ ‘ਕਿਉਂ ਦੱਬਦੀ ਕਤੀੜਾਂ ਤੋਂ, ਅਸੀਂ ਹਾਂ ਤੇਰੇ ਨਾਲ’

ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ

ਇਸ ‘ਚ ਪ੍ਰਿਯੰਕਾ ਚਾਹਰ ਚੌਧਰੀ ਟੌਪ (priyanka chahar choudhary) ‘ਤੇ ਹੈ । ਬਿੱਗ ਬੌਸ ਦੇ ਘਰ ‘ਚ 16ਵੇਂ ਅਤੇ 17ਵੇਂ ਹਫਤੇ ‘ਚ ਘਰ ਦੀ ਕੋਈ ਬੌਸ ਹੈ ਤਾਂ ਉਹ ਹੈ ਪ੍ਰਿਯੰਕਾ । ਜਿਸ ਨੇ ਆਪਣੀ ਸਰਦਾਰੀ ਕਾਇਮ ਰੱਖੀ ਹੈ । ਸਲਮਾਨ ਖ਼ਾਨ ਵੀ ਪ੍ਰਿਯੰਕਾ ‘ਤੇ ਭਰੋਸਾ ਜਤਾ ਰਹੇ ਹਨ ।

nimirat kaur , image Source : Instagram

ਹੁਣ ਸਭ ਨੂੰ ਇਹ ਜਾਨਣ ਦੀ ਇੱਛਾ ਹੈ ਕਿ ਆਖਿਰ ਬਿੱਗ ਬੌਸ ਦਾ ਜੇਤੂ ਕੌਣ ਹੋਵੇਗਾ । ਪ੍ਰਿਯੰਕਾ ਵੀ ਜਿੱਥੇ ਸਭ ਦੀਆਂ ਨਜ਼ਰਾਂ ‘ਚ ਵਧੀਆ ਪ੍ਰਤੀਭਾਗੀ ਸਾਬਿਤ ਹੋ ਚੁੱਕੀ ਹੈ । ਪਰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਉਹ ਇਹ ਟਰਾਫੀ ਜਿੱਤੇ ਜਾਂ ਨਾਂ, ਪਰ ਖ਼ਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਸ਼ਾਹਰੁਖ ਖ਼ਾਨ ਦੀ ਇੱਕ ਫ਼ਿਲਮ ‘ਚ ਰੋਲ ਵੀ ਮਿਲ ਗਿਆ ਹੈ ।

Nimirat and Shehnaaz Gill- image Source : Google

ਸ਼ੋਅ ਦੀ ਸਭ ਤੋਂ ਮਜ਼ਬੂਤ ਪ੍ਰਤੀਭਾਗੀ ਨਿਮਰਤ ਕੌਰ (Nimrit Kaur) ਵੀ ਸਰਗਰਮ ਹੈ ਅਤੇ ਬੀਤੇ ਦਿਨ ਉਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਉਹ ਬਿੱਗ ਬੌਸ -13 ਦੀ ਪ੍ਰਤੀਭਾਗੀ ਸ਼ਹਿਨਾਜ਼ ਗਿੱਲ ਦੀ ਪਰਫਾਰਮੈਂਸ ਵੇਖ ਮੂੰਹ ਬਣਾਉਂਦੀ ਨਜ਼ਰ ਆਈ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network