Bigg Boss Ott: ਕਰਨ ਜੌਹਰ ਦੀ ਥਾਂ ਸ਼ੋਅ ਹੋਸਟ ਕਰ ਸਕਦੀ ਹੈ ਟੀਵੀ ਦੀ ਇਹ ਅਦਾਕਾਰਾ
Bigg Boss Ott: ਕਰਨ ਜੌਹਰ ਦੀ ਥਾਂ ਸ਼ੋਅ ਹੋਸਟ ਕਰ ਸਕਦੀ ਹੈ ਟੀਵੀ ਦੀ ਇਹ ਅਦਾਕਾਰਾ
Bigg Boss Ott ਦੀ ਆਗਾਜ਼ ਪਿਛਲੇ ਸਾਲ ਤੋਂ ਹੋਇਆ ਹੈ। ਜੋ ਕਿ ਬਿੱਗ ਬੌਸ ਤੋਂ ਪਹਿਲਾਂ ਓਟੀਟੀ ਪਲੇਟਫਾਰਮ ਉੱਤੇ ਆਉਂਦਾ ਹੈ। ਓਟੀਟੀ ਵਾਲੇ ਬਿੱਗ ਬੌਸ 'ਚ ਵੱਖਰੇ ਪ੍ਰਤੀਯੋਗੀ ਹੁੰਦੇ ਹਨ। ਇਸ ਵਾਰ ਬਿੱਗ ਬੌਸ ਓਟੀਟੀ ਸੀਜ਼ਨ 2 ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ।
ਬਿੱਗ ਬੌਸ ਓਟੀਟੀ ਦਾ ਪਹਿਲਾ ਸੀਜ਼ਨ ਪਿਛਲੇ ਸਾਲ ਆਇਆ ਸੀ, ਜਿਸ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਸੀ ਅਤੇ ਇਸ ਪਹਿਲੇ ਸੀਜ਼ਨ ਦੀ ਵਿਨਰ ਦਿਵਿਆ ਅਗਰਵਾਲ ਰਹੀ ਸੀ। ਜਲਦ ਹੀ ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ ਆਉਣ ਵਾਲਾ ਹੈ। ਜਿਸ ਨੂੰ ਲੈ ਕੇ ਦਰਸ਼ਕ ਵੀ ਕਾਫੀ ਉਤਸੁਕ ਹਨ।
image source-instagram
ਦੱਸਿਆ ਜਾ ਰਿਹਾ ਹੈ ਕਿ ਬਿੱਗ ਬੌਸ ਓਟੀਟੀ ਦੇ ਸੀਜ਼ਨ 2 ਲਈ ਐਂਟਰਟੇਨਮੈਂਟ ਇੰਡਸਟਰੀ ਦੇ ਨਾਮੀ ਹਸਤੀਆਂ ਨੂੰ ਅਪ੍ਰੋਚ ਕੀਤਾ ਗਿਆ ਹੈ। ਹੁਣ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਸਾਲ ਸ਼ੋਅ ਦਾ ਕੰਸੈਪਟ ਕੀ ਹੋਵੇਗਾ।
ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ ਵੂਟ 'ਤੇ ਪ੍ਰਸਾਰਿਤ ਹੋਵੇਗਾ ਅਤੇ ਨਿਰਮਾਤਾ ਹੁਣ ਸ਼ੋਅ ਲਈ ਮਸ਼ਹੂਰ ਹਸਤੀਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਸ਼ੋਅ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸ਼ੁਰੂ ਹੋ ਗਿਆ ਹੈ। ਹੁਣ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਫੈਨਜ਼ ਹੈਰਾਨ ਰਹਿ ਜਾਣਗੇ।
image source-instagram
ਮੀਡੀਆ ਰਿਪੋਰਟ ਮੁਤਾਬਕ ਇਸ ਵਾਰ ਕਰਨ ਜੌਹਰ ਇਸ ਸ਼ੋਅ ਨੂੰ ਹੋਸਟ ਨਹੀਂ ਕਰਨਗੇ ਕਿਉਂਕਿ ਉਹ ਕੌਫੀ ਵਿਦ ਕਰਨ ਸੀਜ਼ਨ 7 ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸ਼ੋਅ ਹੌਟਸਟਾਰ 'ਤੇ ਸਟ੍ਰੀਮ ਹੋਵੇਗਾ ਅਤੇ ਕਰਨ ਦੋਵੇਂ ਵੱਖ-ਵੱਖ ਪਲੇਟਫਾਰਮਾਂ 'ਤੇ ਸ਼ੂਟ ਨਹੀਂ ਕਰ ਸਕਣਗੇ।
ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਰਾਹ ਖਾਨ ਇਸ ਸ਼ੋਅ ਨੂੰ ਹੋਸਟ ਕਰੇਗੀ ਪਰ ਹੁਣ ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸ਼ੋਅ ਲਈ ਹਿਨਾ ਖਾਨ ਨੂੰ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।

ਹਿਨਾ ਖ਼ਾਨ ਬਾਰੇ ਦੱਸ ਦੇਈਏ ਕਿ ਉਹ ਬਿੱਗ ਬੌਸ ਸੀਜ਼ਨ 11 ਦੀ ਪ੍ਰਤੀਯੋਗੀ ਸੀ। ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸ਼ੋਅ ਤੋਂ ਬਾਅਦ ਹਿਨਾ ਖ਼ਾਨ ਦੀ ਲੋਕਪ੍ਰਿਅਤਾ ‘ਚ ਕਾਫੀ ਵੱਧਾ ਹੋਇਆ ਸੀ। ਇਸ ਲਈ ਜੇਕਰ ਹਿਨਾ ਸ਼ੋਅ ਨੂੰ ਹੋਸਟ ਕਰੇਗੀ ਤਾਂ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਵੇਗਾ। ਹੁਣ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਖੁਲਾਸਾ ਹੋਵੇਗਾ ਕਿ ਕੌਣ ਬਿੱਗ ਬੌਸ ਓਟੀਟੀ ਸੀਜ਼ਨ-2 ਨੂੰ ਹੋਸਟ ਕਰਦਾ ਹੈ।
ਦੱਸ ਦੇਈਏ ਕਿ ਹਿਨਾ ਖ਼ਾਨ ਹਾਲ ਹੀ ‘ਚ ਕਾਨਸ ਫ਼ਿਲਮ ਫੈਸਟੀਵਲ ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਮਨੋਰੰਜਨ ਜਗਤ ਕਾਫੀ ਕੰਮ ਕਰ ਰਹੀ ਹੈ। ਉਹ ਕਈ ਨਾਮੀ ਸੀਰੀਅਲਾਂ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
