ਜਦੋਂ ਮਹੇਸ਼ ਭੱਟ ਨੇ ਲੋਕਾਂ ਦੇ ਸਾਹਮਣੇ ਕਰ ਦਿੱਤੀ ਸੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੀ ਬੇਇੱਜ਼ਤੀ, ਅਦਾਕਾਰਾ ਨੇ ਗੁੱਸੇ ‘ਚ ਡਾਇਰੈਕਟਰ ਨੂੰ ਆਖੀ ਸੀ ਇਹ ਗੱਲ

written by Lajwinder kaur | July 01, 2022

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਆਪਣੇ ਕੂਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਸੁਸ਼ਮਿਤਾ ਸੇਨ ਨੇ ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਦੇ ਟਾਕ ਸ਼ੋਅ Tweak India 'ਚ ਸ਼ਿਰਕਤ ਕੀਤੀ। ਇਸ ਦੌਰਾਨ ਸੁਸ਼ਮਿਤਾ ਨੇ ਆਪਣੀ ਜ਼ਿੰਦਗੀ ਦੇ ਸਾਰੇ ਕਿੱਸਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ।

ਇਸ ਦੇ ਨਾਲ ਹੀ ਸੁਸ਼ਮਿਤਾ ਸੇਨ ਨੇ ਆਪਣੀ ਪਹਿਲੀ ਫ਼ਿਲਮ ਦੇ ਨਾਲ ਜੁੜੇ ਕਿੱਸੇ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਦੀ ਇੱਕ ਹਰਕਤ ਨੇ ਉਨ੍ਹਾਂ ਨੂੰ ਕਾਫੀ ਗੁੱਸਾ ਦਿਵਾ ਦਿੱਤਾ ਸੀ।

ਹੋਰ ਪੜ੍ਹੋ :ਵਿਦਯੁਤ ਜਾਮਵਾਲ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਬਿਲਡਿੰਗ ‘ਚ ਕੰਮ ਕਰ ਰਹੇ ਫੈਨ ਨੂੰ ਮਿਲੇ, ਵੀਡੀਓ ਦੇਖਕੇ ਹਰ ਕੋਈ ਐਕਟਰ ਦੇ ਇਸ ਅੰਦਾਜ਼ ਨੂੰ ਕਰ ਰਹੇ ਨੇ ਸਲਾਮ

ਟਵਿੰਕਲ ਖੰਨਾ ਦੇ ਸ਼ੋਅ 'ਤੇ ਦਿੱਤੇ ਇੰਟਰਵਿਊ 'ਚ ਸੁਸ਼ਮਿਤਾ ਸੇਨ ਨੇ ਦੱਸਿਆ ਕਿ ਜਦੋਂ ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਘਰ ਵਾਪਸ ਆਈ ਤਾਂ ਉਸ ਨੂੰ ਨਿਰਦੇਸ਼ਕ ਮਹੇਸ਼ ਭੱਟ ਦਾ ਫੋਨ ਆਇਆ। ਮਹੇਸ਼ ਨੇ ਉਸ ਨੂੰ ਬੁਲਾਇਆ ਅਤੇ ਕਿਹਾ ਕਿ ਤੁਸੀਂ ਮੇਰੀ ਅਗਲੀ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਹੋ।

ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਐਕਟਿੰਗ ਨਹੀਂ ਆਉਂਦੀ ਅਤੇ ਨਾ ਹੀ ਮੈਂ ਕੋਈ ਕਲਾਸ ਲਈ ਹੈ। ਪਰ ਮਹੇਸ਼ ਦੇ ਕਹਿਣ ਤੇ ਉਹ ਫਿਲਮ ਦੇ ਮਹੂਰਤ ਸੈੱਟ 'ਤੇ ਪਹੁੰਚ ਗਈ। ਜਿੱਥੇ ਮਹੇਸ਼ ਭੱਟ ਨੇ ਉਨ੍ਹਾਂ ਨੂੰ ਇੱਕ ਸੀਨ ਕਰਨ ਨੂੰ ਦੇ ਦਿੱਤਾ। ਸੁਸ਼ਮਿਤਾ ਸੇਨ ਨੇ ਦੱਸਿਆ ਉਸ ਨੇ ਇਹ ਸੀਨ ਏਨਾ ਬੁਰਾ ਦਿੱਤਾ ਸੀ। ਜਿਸ ਤੋਂ ਬਾਅਦ ਮਹੇਸ਼ ਭੱਟ ਨੂੰ ਏਨਾਂ ਗੁੱਸਾ ਆਇਆ ਤੇ ਉਨ੍ਹਾਂ ਨੇ ਏਨੇਂ ਲੋਕਾਂ ਵਿੱਚਕਾਰ ਉਸਦੀ ਬੇਇੱਜ਼ਤੀ ਕਰ ਦਿੱਤੀ ਸੀ।

ਮਹੇਸ਼ ਨੇ ਸਾਰੇ ਲੋਕਾਂ ਦੇ ਸਾਹਮਣੇ ਸੁਸ਼ਮਿਤਾ ਨੂੰ ਕਿਹਾ ਕਿ ਤੁਸੀਂ ਕਿੱਥੋਂ ਆਏ ਹੋ, ਕੁਝ ਨਹੀਂ ਆਉਂਦਾ ਇਸ ਨੂੰ...’ । ਇਸ ਮਿਸ ਯੂਨੀਵਰਸ ਨੂੰ ਆਪਣੇ ਆਪ ਨੂੰ ਬਚਾਉਣ ਵਾਲੀ ਐਕਟਿੰਗ ਵੀ ਨਹੀਂ ਆਉਂਦੀ। ਇਹ ਸਭ ਸੁਣ ਕੇ ਉਹ ਰੋਈ ਤੇ ਕਿਹਾ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਤੇ ਉਹ ਉਸ ਜਗ੍ਹਾ ਤੋਂ ਗੁੱਸੇ ‘ਚੋਂ ਉੱਥੋਂ ਜਾਣ ਲੱਗੀ ਤਾਂ ਮਹੇਸ਼ ਭੱਟ ਨੇ ਸੁਸ਼ਮਿਤਾ ਦਾ ਹੱਥ ਫੜਿਆ ਤੇ ਕਿਹਾ ਇਹ ਗੁੱਸਾ ਕੈਮਰੇ ਦੇ ਅੱਗੇ ਦਿਖਾਉ। ਫਿਰ ਸੁਸ਼ਮਿਤਾ ਨੇ ਕੰਨ੍ਹਾਂ ਤੋਂ ਵਾਲੀਆਂ ਸੁੱਟਣ ਵਾਲਾ ਸੀਨ ਏਨਾਂ ਸ਼ਾਨਦਾਰ ਦਿੱਤਾ, ਜਿਸ ਨੂੰ ਕਰਦੇ ਹੋਏ ਉਨ੍ਹਾਂ ਦੇ ਕੰਨ ਵੀ ਜ਼ਖਮੀ ਹੋ ਗਏ ਸੀ। ਹਾਲਾਂਕਿ ਇਹ ਮਹੇਸ਼ ਭੱਟ ਦੀ ਇੱਕ ਚਾਲ ਸੀ, ਮੈਨੂੰ ਨਾਰਾਜ਼ ਕਰਨ ਦੀ।

ਦੱਸ ਦਈਏ ਸੁਸ਼ਮਿਤਾ ਸੇਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਹੇਸ਼ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦਸਤਕ' ਨਾਲ ਕੀਤੀ ਸੀ। ਇਸ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਬਾਲੀਵੁੱਡ 'ਚ ਇੱਕ ਤੋਂ ਵਧ ਕੇ ਇੱਕ ਫਿਲਮਾਂ 'ਚ ਆਪਣੀ ਅਦਾਕਾਰੀ ਦਿਖਾਈ।

You may also like