ਬਿੱਗ ਬੌਸ ਦੀ ਵਿਨਰ ਦਾ ਹੋਇਆ ਬੁਰਾ ਹਾਲ, ਹਸਪਤਾਲ ਵਿੱਚ ਸਫਾਈ ਕਰਨ ਦਾ ਕਰ ਰਹੀ ਹੈ ਕੰਮ

written by Rupinder Kaler | September 30, 2021

ਟੀਵੀ ਤੇ ਬਹੁਤ ਛੇਤੀ ਬਿੱਗ ਬੌਸ -15 (Bigg Boss 15)  ਸ਼ੁਰੂ ਹੋਣ ਜਾ ਰਿਹਾ ਹੈ । ਪਰ ਇਸ ਤੋਂ ਪਹਿਲਾਂ ਬਿੱਗ ਬੌਸ ਦੇ ਇੱਕ ਵਿਨਰ ਦੀ ਤਸਵੀਰ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਝਟਕਾ ਲੱਗਿਆ ਹੈ । ਲੋਕ ਸਮਝ ਨਹੀਂ ਪਾ ਰਹੇ ਇਹ ਕੌਣ ਹੈ । ਫੋਟੋ ਦੇਖ ਕੇ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ ।

Pic Courtesy: Instagram

ਹੋਰ ਪੜ੍ਹੋ :

ਗਾਇਕ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ’ਤੇ ਭਾਰਤੀ ਸੈਂਸਰ ਬੋਰਡ ਨੇ ਲਗਾਈ ਰੋਕ

Pic Courtesy: Instagram

ਦਰਅਸਲ ਇਹ ਕੋਈ ਹੋਰ ਨਹੀਂ ਬਲਕਿ ਬਿੱਗ ਬੌਸ ਓਟੀਟੀ ਦੀ ਵਿਨਰ ਦਿਵਿਆ ਅਗਰਵਾਲ (Divya Agarwal)  ਹੈ । ਇਸ ਤਸਵੀਰ ਨੂੰ ਖੁਦ ਦਿਵਿਆ ਨੇ ਸ਼ੇਅਰ ਕੀਤਾ ਹੈ । ਅਦਾਕਾਰਾ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ ਇਹ ਉਹਨਾਂ ਦੀ ਇੱਕ ਵੈੱਬ ਸੀਰੀਜ਼ ਦਾ ਕਿਰਦਾਰ ਹੈ, ਜਿਹੜਾ ਕਿ ਕਾਫੀ ਖਤਰਨਾਕ ਹੈ ।

ਇਸ ਲੁੱਕ ਨੂੰ ਉਹਨਾਂ ਨੇ ਮੇਕਅੱਪ ਦੇ ਜਰੀਏ ਹਾਸਲ ਕੀਤਾ ਹੈ । ਇਸ ਤਸਵੀਰ ਵਿੱਚ ਉਹ ਹਸਪਤਾਲ ਵਿੱਚ ਸਫਾਈ ਕਰਨ ਵਾਲੀ ਔਰਤ ਬਣੀ ਹੈ । ਚਿਹਰੇ ਦਾ ਹੁਲੀਆ ਬਦਲਿਆ ਨਜ਼ਰ ਆ ਰਿਹਾ ਹੈ । ਵੱਡੇ ਵੱਡੇ ਦੰਦ, ਅੱਖਾਂ ਦੇ ਥੱਲੇ ਕਾਲੇ ਘੇਰੇ ਬਾਡੀ ਕਲਰ ਕਰਕੇ ਉਹਨਾਂ (Divya Agarwal)  ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ ।

0 Comments
0

You may also like