Trending:
ਬਿੰਨੂ ਢਿੱਲੋਂ ਨੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ ,ਪੰਜਾਬੀ ਯੂਨੀਵਰਸਿਟੀ 'ਚ ਪੁੱਜੇ ਬਿੰਨੂ
ਕਾਲਜ ਅਤੇ ਯੂਨੀਵਰਸਿਟੀ ਦੀਆਂ ਯਾਦਾਂ ਹਮੇਸ਼ਾ ਦਿਲਾਂ 'ਚ ਬਰਕਰਾਰ ਰਹਿੰਦੀਆਂ ਨੇ । ਭਾਵੇਂ ਉਹ ਆਮ ਇਨਸਾਨ ਹੋਵੇ ਜਾਂ ਫਿਰ ਕੋਈ ਕਲਾਕਾਰ ।ਜਦੋਂ ਉਹ ਆਪਣੇ ਕਾਲਜ ਜਾਂ ਯੂਨੀਵਰਸਿਟੀ 'ਚ ਜਾਂਦੇ ਨੇ ਤਾਂ ਯੂਨੀਵਰਸਿਟੀ ਦੀਆਂ ਉਹ ਯਾਦਾਂ ਮੁੜ ਤੋਂ ਤਾਜ਼ਾ ਹੋ ਜਾਂਦੀਆਂ ਨੇ । ਬਿੰਨੂ ਢਿੱਲੋਂ ਵੀ ਜਦੋਂ ਪੰਜਾਬੀ ਯੂਨੀਵਰਸਿਟੀ ਪਹੁੰਚੇ ਤਾਂ ਉਨ੍ਹਾਂ ਨੂੰ ਆਪਣੀ ਯੂਨੀਵਰਸਿਟੀ ਦੇ ਪੁਰਾਣੇ ਸਾਥੀਆਂ ਅਤੇ ਆਪਣੇ ਸੀਨੀਅਰ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਇੱਕ ਵਾਰ ਮੁੜ ਤੋਂ ਆਪਣੇ ਪੜ੍ਹਾਈ ਦੇ ਦਿਨਾਂ ਨੂੰ ਯਾਦ ਕਰਨ ਲੱਗ ਪਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।
ਹੋਰ ਵੇਖੋ : ਵਰਿੰਦਰ ਢਿੱਲੋਂ ਤੋਂ ਬਿੰਨੂ ਢਿੱਲੋਂ ਬਣਨ ਦਾ ਸੰਘਰਸ਼ ਭਰਿਆ ਸਫਰ
https://www.instagram.com/p/BnloDrJgig5/?hl=en&taken-by=binnudhillons
ਇਸ ਵੀਡਿਓ 'ਚ ਬਿੰਨੂ ਢਿੱਲੋਂ ਨੇ ਆਪਣੇ ਪੁਰਾਣੇ ਦੋਸਤਾਂ ਅਤੇ ਆਪਣੇ ਸੀਨੀਅਰ ਬਾਰੇ ਦੱਸ ਰਹੇ ਨੇ ਅਤੇ ਉਨ੍ਹਾਂ ਦੇ ਸੀਨੀਅਰ ਬਿੰਨੂ ਢਿੱਲੋਂ ਵੱਲੋਂ ਕੀਤੀਆਂ ਸ਼ਰਾਰਤਾਂ ਬਾਰੇ ਦੱਸ ਰਹੇ ਨੇ । ਸਕਲਾਕਾਰ ਜਿੱਥੇ ਰੀਲ ਲਾਈਫ 'ਚ ਸੰਜੀਦਾ ਰਹਿੰਦੇ ਨੇ ਪਰ ਰੀਅਲ ਲਾਈਫ 'ਚ ਇਹ ਕਲਾਕਾਰ ਓਨੇ ਹੀ ਮਸਤ ਰਹਿੰਦੇ ਨੇ ।ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ 'ਦੋ ਦੂਣੀ ਪੰਜ' ਦੇ ਸੈੱਟ 'ਤੇ ਜਿੱਥੇ ਇਹ ਕਲਾਕਾਰ ਸ਼ੂਟਿੰਗ ਵਿੱਚੋਂ ਆਪਣਾ ਕੁਝ ਸਮਾਂ ਕੱਢ ਕੇ ਮਸਤੀ ਕਰਦੇ ਨਜ਼ਰ ਆਏ । ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਯੂਨੀਵਰਸਿਟੀ ਸਮੇਂ ਦੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਅਤੇ ਉਸ ਸਮੇਂ ਦੀਆਂ ਸ਼ਰਾਰਤਾਂ ਅਤੇ ਯਾਦਾਂ ਨੂੰ ਤਾਜ਼ਾ ਕਰਦੇ ਨਜ਼ਰ ਆਏ । ਇਹ ਸਭ 'ਦੋ ਦੂਣੀ ਪੰਜ' ਦੇ ਸੈੱਟ 'ਤੇ ਪਹੁੰਚੇ ਸਨ ।

ਤੁਹਾਨੂੰ ਦੱਸ ਦਈਏ ਕਿ 'ਦੋ ਦੂਣੀ ਪੰਜ' ਫਿਲਮ 'ਚ ਅੰਮ੍ਰਿਤ ਮਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਾਦਸ਼ਾਹ ।ਜਦਕਿ ਡਾਇਰੈਕਸ਼ਨ ਮਸ਼ਹੂਰ ਡਾਇਰੈਕਟਰ ਹੈਰੀ ਭੱਟੀ । ਕੰਮ ਦੀ ਕੁਆਲਟੀ ਨੂੰ ਕੇਂਦਰ ਬਿੰਦੂ ਮੰਨਣ ਵਾਲੇ ਡਾਇਰੈਕਟਰ ਹੈਰੀ ਭੱਟੀ ਮੁਤਾਬਕ 'ਦੋ ਦੂਣੀ ਪੰਜ' ਅਜਿਹੀ ਫਿਲਮ ਹੈ ਜੋ ਪੰਜਾਬ 'ਚ ਸਿਨੇਮਾ ਦਾ ਰੂਪ ਬਦਲੇਗੀ ।'ਦੋ ਦੂਣੀ ਪੰਜ' ਵਿਸ਼ਵ ਭਰ 'ਚ ਗਿਆਰਾਂ ਜਨਵਰੀ ਦੋ ਹਜ਼ਾਰ ਉੱਨੀ 'ਚ ਰਿਲੀਜ਼ ਹੋਵੇਗੀ।
