ਬਿਪਾਸ਼ਾ ਬਸੂ ਨੇ ਆਪਣੀ ਧੀ ਨਾਲ ਸ਼ੇਅਰ ਕੀਤੀ ਕਿਊਟ ਵੀਡੀਓ, ਬਾਹਾਂ 'ਚ ਲੈ ਲਾਡ ਲਡਾਉਂਦੀ ਹੋਈ ਆਈ ਨਜ਼ਰ

Written by  Pushp Raj   |  January 28th 2023 12:24 PM  |  Updated: January 28th 2023 12:54 PM

ਬਿਪਾਸ਼ਾ ਬਸੂ ਨੇ ਆਪਣੀ ਧੀ ਨਾਲ ਸ਼ੇਅਰ ਕੀਤੀ ਕਿਊਟ ਵੀਡੀਓ, ਬਾਹਾਂ 'ਚ ਲੈ ਲਾਡ ਲਡਾਉਂਦੀ ਹੋਈ ਆਈ ਨਜ਼ਰ

Bipasha Basu Video With Daughter Devi: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਅਕਸਰ ਹੀ ਆਪਣੀ ਧੀ ਦੇਵੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।

bipasha basu shared cute pic of daughter devi image source: Instagram

ਦੱਸ ਦਈਏ ਕਿ ਧੀ ਦੇ ਜਨਮ ਤੋਂ ਬਾਅਦ ਬਿਪਾਸ਼ਾ ਬੇਹੱਦ ਖੁਸ਼ ਹੈ। ਹਾਲ ਹੀ ਵਿੱਚ ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਟੀ ਦੇਵੀ ਨੂੰ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ। ਦੋਹਾਂ ਦੀ ਕਿਊਟ ਵੀਡੀਓ ਦੇਖ ਕੇ ਪ੍ਰਸ਼ੰਸਕ ਬੇਹੱਦ ਖੁਸ਼ ਹਨ।

ਅਦਾਕਾਰਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਦੇਵੀ ਨੇ ਨੇਵੀ ਬਲਯੂ ਰੰਗ ਦੀ ਡਰੈੱਸ ਪਹਿਨੀ ਹੋਈ ਹੈ ਤੇ ਇੱਕ ਗੁਲਾਬੀ ਹੇਅਰ ਬੈਂਡ ਲਗਾਇਆ ਹੋਇਆ ਹੈ। ਇਸ ਡਰੈੱਸ ਵਿੱਚ ਦੇਵੀ ਬਹੁਤ ਪਿਆਰੀ ਲੱਗ ਰਹੀ ਹੈ। ਇਸ ਦੇ ਨਾਲ ਹੀ ਬਿਪਾਸ਼ਾ ਵੀ ਚਿੱਟੇ ਰੰਗ ਦੀ ਫਲੋਰਲ ਡਰੈੱਸ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਉਸ ਨੇ ਨੈੱਟ ਸ਼ਾਲ ਨਾਲ ਪੇਅਰ ਕੀਤਾ ਹੋਇਆ ਹੈ। ਵੀਡੀਓ 'ਚ ਮਾਂ-ਧੀ ਦੀ ਪਿਆਰੀ ਸਾਂਝ ਦੇਖਣ ਨੂੰ ਮਿਲ ਰਹੀ ਹੈ ਪਰ ਅਦਾਕਾਰਾ ਨੇ ਦੇਵੀ ਦੇ ਚਿਹਰੇ ਨੂੰ ਇਮੋਜੀ ਨਾਲ ਢੱਕ ਦਿੱਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ, "ਮੇਰਾ ਦਿਲ ਭਰ ਗਿਆ ❤️??। ਧੰਨਵਾਦ ਦੇਵੀ।❤️?"

image source: Instagram

ਬਿਪਾਸ਼ਾ ਬਾਸੂ ਨੇ ਪਿਛਲੇ ਸਾਲ 12 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਵਿਆਹ ਦੇ 6 ਸਾਲ ਬਾਅਦ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਮਾਤਾ-ਪਿਤਾ ਬਣੇ ਹਨ। ਦੋਨੋਂ ਸਿਤਾਰੇ ਆਪਣੀ ਬੇਟੀ ਦੇ ਆਉਣ ਤੋਂ ਬਾਅਦ ਬਹੁਤ ਖੁਸ਼ ਹਨ। ਤਾਜ਼ਾ ਵੀਡੀਓ ਵਿੱਚ ਬਿਪਾਸ਼ਾ ਅਤੇ ਦੇਵੀ ਦੀਆਂ ਕਈ ਤਸਵੀਰਾਂ ਦਾ ਇੱਕ ਕਲਾਜ਼ ਹੈ, ਜਿਸ ਵਿੱਚ ਅਭਿਨੇਤਰੀ ਬੇਟੀ ਨੂੰ ਆਪਣੀਆਂ ਬਾਹਾਂ ਵਿੱਚ ਫੜੀ ਹੋਈ ਦਿਖਾਈ ਦੇ ਰਹੀ ਹੈ। ਦੋਵਾਂ ਦੀਆਂ ਤਸਵੀਰਾਂ ਕਾਫੀ ਕਿਊਟ ਲੱਗ ਰਹੀਆਂ ਹਨ।

image source: Instagram

ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਜੀ ਨੇ ਦਿੱਤੀ ਫੈਨਜ਼ ਨੂੰ ਵਿਆਹ ਨਾਂ ਕਰਵਾਉਣ ਦੀ ਸਲਾਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ 2015 ਵਿੱਚ ਭੂਸ਼ਣ ਪਟੇਲ ਦੀ ਫ਼ਿਲਮ ਅਲੋਨ ਦੀ ਸ਼ੂਟਿੰਗ ਦੌਰਾਨ ਮਿਲੇ ਸਨ ਅਤੇ ਕੁਝ ਮਹੀਨਿਆਂ ਤੱਕ ਡੇਟ ਕਰਨ ਤੋਂ ਬਾਅਦ ਅਪ੍ਰੈਲ 2016 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਅਲੋਨ ਤੋਂ ਇਲਾਵਾ, ਬਿਪਾਸ਼ਾ ਅਤੇ ਕਰਨ ਨੂੰ ਸਾਲ 2022 ਵਿੱਚ ਆਈਐਮਐਕਸ ਪਲੇਅਰ ਦੀ ਲੜੀ ਡੈਂਜਰਸ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ।

 

View this post on Instagram

 

A post shared by Bipasha Basu (@bipashabasu)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network