ਪੰਜਾਬੀ ਗਾਇਕ ਕਾਕਾ ਜੀ ਨੇ ਦਿੱਤੀ ਫੈਨਜ਼ ਨੂੰ ਵਿਆਹ ਨਾਂ ਕਰਵਾਉਣ ਦੀ ਸਲਾਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Written by  Pushp Raj   |  January 27th 2023 06:37 PM  |  Updated: January 27th 2023 06:40 PM

ਪੰਜਾਬੀ ਗਾਇਕ ਕਾਕਾ ਜੀ ਨੇ ਦਿੱਤੀ ਫੈਨਜ਼ ਨੂੰ ਵਿਆਹ ਨਾਂ ਕਰਵਾਉਣ ਦੀ ਸਲਾਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Kaka ji advice to fans not get married: ਪੰਜਾਬ ਦੇ ਮਸ਼ਹੂਰ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕਾਕਾ ਮੁੜ ਇੱਕ ਵਾਰ ਸੁਰਖੀਆਂ 'ਚ ਛਾਏ ਹੋਏ ਹਨ, ਪਰ ਇਸ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ, ਉਨ੍ਹਾਂ ਵੱਲੋਂ ਫੈਨਜ਼ ਨੂੰ ਦਿੱਤੀ ਗਈ ਸਲਾਹ ਹੈ।

image Source : Instagram

ਦੱਸ ਦਈਏ ਕਿ ਗਾਇਕ ਕਾਕਾ ਆਪਣੀ ਗਾਇਕੀ ਦੇ ਨਾਲ-ਨਾਲ ਗੀਤ ਲਿਖਣ ਦੇ ਹੁਨਰ ਦੇ ਚੱਲਦੇ ਅਕਸਰ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਫਿਲਹਾਲ ਉਹ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤਾਂ 'ਤੇ ਕੰਮ ਕਰ ਰਹੇ ਹਨ।

ਹਾਲ ਹੀ ਵਿੱਚ ਕਾਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਆਪਣੇ ਫੈਨਜ਼ ਨੂੰ ਇੱਕ ਖ਼ਾਸ ਸਲਾਹ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਕਾਕਾ ਆਪਣੇ ਫੈਨਜ਼ ਨੂੰ ਵਿਆਹ ਨਾਂ ਕਰਵਾਉਣ ਦੀ ਸਲਾਹ ਦੇ ਰਹੇ ਹਨ, ਤੁਸੀਂ ਵੀ ਸੋਚ ਰਹੇ ਹੋਵੋਂਗੇ ਕਿ ਆਖਿਰ ਕਾਕਾ ਜੀ ਅਜਿਹੀ ਸਲਾਹ ਕਿਉਂ ਦੇ ਰਹੇ ਹਨ ਤੇ ਆਓ ਜਾਣਦੇ ਹਾਂ ।

image Source : Instagram

ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਕਾ ਜੀ ਲਾਈਵ ਹੋ ਕੇ ਫੈਨਜ਼ ਨਾਲ ਗੱਲਬਾਤ ਕਰ ਰਹੇ ਹਨ ਅਤੇ ਵਿਆਹ ਬਾਰੇ ਗੱਲਾਂ ਕਰ ਰਹੇ ਹਨ। ਇਸੇ ਵਿਚਾਲੇ ਕਾਕਾ ਜੀ ਦੇ ਇੱਕ ਫੈਨ ਦਾ ਮੈਸੇਜ਼ ਆਉਦਾਂ ਹੈ ਕਿ ਉਹ ਆਉਣ ਵਾਲੇ ਐਤਵਾਰ ਨੂੰ ਉਸ ਦਾ ਵਿਆਹ ਹੈ। ਕਾਕਾ ਕਹਿ ਰਹੇ ਹਨ ਕਿ ਬੰਦੇ ਕੋਲ ਪੈਸਾ ਬਹੁਤ ਹੋਣਾ ਚਾਹੀਦਾ ਹੈ ਤੇ ਬੰਦਾ ਐਸ਼ ਕਰੇ, ਬਦਮਾਸ਼ੀ ਕਰੇ ਪਰ ਵਿਆਹ ਨਾਂ ਕਰਵਾਏ। ਇਸ ਦੇ ਨਾਲ ਹੀ ਕਾਕਾ ਜੀ ਇਹ ਵੀ ਕਹਿੰਦੇ ਹਨ ਕਿ ਮੈਂਨੂੰ ਦੌੜਨਾ ਵਧੀਆ ਲੱਗਦਾ ਹੈ, ਪਰ ਜੇਕਰ ਤੁਹਾਨੂੰ ਦੌੜਨਾ ਵਧੀਆ ਨਹੀਂ ਲਗਦਾ ਤਾਂ ਫਿਰ ਵੀ ਤੁਸੀਂ ਦੌੜ ਰਹੇ ਹੋ ਤਾਂ ਇਹ ਸਹੀ ਨਹੀਂ ਹੈ।

ਕਾਕਾ ਨੇ ਅੱਗੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਹੀ ਵਿਆਹ ਨਾਂ ਕਰਵਾਓਣ। ਤੁਸੀਂ ਵਿਆਹ ਕਰਵਾਓ ਅਬਾਦੀ ਵਧਾਓ। ਗਾਇਕ ਨੇ ਕਿਹਾ ਕਿ ਵਿਆਹ ਨਾਲ ਜ਼ਿੰਦਗੀ 'ਚ ਠਹਿਰਾਵ ਦਿੰਦਾ ਹੈ, ਬੰਦਾ ਭਜੂ -ਭਜੂ ਨਹੀਂ ਕਰਦਾ ਸਗੋਂ ਜੋ ਬਣ ਗਿਆ ਉਸ ਨੂੰ ਸਾਂਭਣ 'ਚ ਲੱਗ ਜਾਂਦਾ ਹੈ। ਜਿਹੜਾ ਛੜਾ ਬੰਦਾ ਹੁੰਦਾ ਹੈ ਉਹ ਕੁਝ ਨਾਂ ਕੁਝ ਕਰ ਰਿਹਾ ਹੁੰਦਾ ਹੈ।

ਕਾਕਾ ਜੀ ਦੀ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦਰਅਸਲ ਇਸ ਵੀਡੀਓ ਰਾਹੀਂ ਗਾਇਕ ਕਾਕਾ ਜੀ ਆਪਣੇ ਫੈਨਜ਼ ਨੂੰ ਇਹ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਤੁਸੀਂ ਵਿਆਹ ਤੋਂ ਬਾਅਦ ਵਾਲੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ ਤਾਂ ਵਿਆਹ ਨਾਂ ਕਰਾਓ। ਵਿਆਹ ਮਹਿਜ਼ ਉਦੋਂ ਹੀ ਕਰਾਓ ਜੇਕਰ ਤੁਸੀਂ ਇਸ ਰਿਸ਼ਤੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕਦੇ ਹੋ।

image Source : Instagram

ਹੋਰ ਪੜ੍ਹੋ: MS Dhoni ਨੇ ਸਾਊਥ ਫ਼ਿਲਮ ਇੰਡਸਟਰੀ 'ਚ ਰੱਖਿਆ ਕਦਮ, ਫ਼ਿਲਮ ਦਾ ਪੋਸਟਰ ਤੇ ਟਾਈਟਲ ਆਇਆ ਸਾਹਮਣੇ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਕਾਕਾ ਉਨ੍ਹਾਂ ਕਲਾਕਾਰਾਂ ਚੋਂ ਇੱਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਵੱਖਰੀ ਪਛਾਣ ਬਣਾਈ ਹੈ। ਕਾਕਾ ਦੀ ਗਾਇਕੀ ਦਾ ਸਫ਼ਰ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਥੋੜੇ ਹੀ ਸਮੇਂ ਵਿੱਚ ਆਪਣੇ ਲਿਖੇ ਅਤੇ ਗਾਏ ਗੀਤਾਂ ਨਾਲ ਕਾਕਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਮਿਲੀ। ਕਾਕਾ ਨੇ ਪੰਜਾਬੀ ਇੰਡਸਟਰੀ ਨੂੰ ਲਿਬਾਸ, ਟੈਂਪਰੇਰੀ ਪਿਆਰ, ਤੀਜੀ ਸੀਟ, ਕਹਿ ਲੈਣ ਦੇ ਵਰਗੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

 

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network