MS Dhoni ਨੇ ਸਾਊਥ ਫ਼ਿਲਮ ਇੰਡਸਟਰੀ 'ਚ ਰੱਖਿਆ ਕਦਮ, ਫ਼ਿਲਮ ਦਾ ਪੋਸਟਰ ਤੇ ਟਾਈਟਲ ਆਇਆ ਸਾਹਮਣੇ

Written by  Pushp Raj   |  January 27th 2023 03:46 PM  |  Updated: January 27th 2023 04:32 PM

MS Dhoni ਨੇ ਸਾਊਥ ਫ਼ਿਲਮ ਇੰਡਸਟਰੀ 'ਚ ਰੱਖਿਆ ਕਦਮ, ਫ਼ਿਲਮ ਦਾ ਪੋਸਟਰ ਤੇ ਟਾਈਟਲ ਆਇਆ ਸਾਹਮਣੇ

MS Dhoni debut in South films: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪ੍ਰੋਡਕਸ਼ਨ ਹਾਊਸ ਧੋਨੀ ਐਂਟਰਟੇਨਮੈਂਟ ਦੇ ਬੈਨਰ ਹੇਠ ਫ਼ਿਲਮ ਨਿਰਮਾਣ ਵਿੱਚ ਕਦਮ ਰੱਖਿਆ ਹੈ। ਧੋਨੀ ਦੇ ਪ੍ਰੋਡਕਸ਼ਨ ਹਾਊਸ ਵਿੱਚ ਨਵੀਂ ਫ਼ਿਲਮ ਤਿਆਰ ਹੋ ਰਹੀ ਹੈ। ਇਸ ਫ਼ਿਲਮ ਦਾ ਟਾਈਟਲ ਤੇ ਪੋਸਟਰ ਸਾਹਮਣੇ ਆਇਆ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image source: twitter

ਦੱਸ ਦਈਏ ਕਿ ਫ਼ਿਲਮ 'ਚ ਸਾਊਥ ਫ਼ਿਲਮ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਨਜ਼ਰ ਆਉਣਗੇ। ਧੋਨੀ ਦੀ ਇਸ ਫ਼ਿਲਮ 'ਚ ਹਰੀਸ਼ ਕਲਿਆਣ ਅਤੇ ਇਵਾਨਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਰਮੇਸ਼ ਥਮਿਲਮਨੀ ਕਰਨਗੇ। ਅੱਜ ਫ਼ਿਲਮ ਦਾ ਟਾਈਟਲ ਤੇ ਪੋਸਟਰ ਸਾਹਮਣੇ ਆਇਆ ਹੈ। 'ਲੈਟਸ ਗੈਟ ਮੈਰਿਡ' ਨਾਮ ਦੀ ਇਹ ਫ਼ਿਲਮ ਧੋਨੀ ਐਂਟਰਟੇਨਮੈਂਟ ਕੰਪਨੀ ਦਾ ਇੱਕ ਵੱਡਾ ਡਰੀਮ ਪ੍ਰੋਜੈਕਟ ਹੈ।

image source: twitter

ਇਸ ਤੋਂ ਪਹਿਲਾਂ ਫ਼ਿਲਮ ਦੇ ਨਿਰਦੇਸ਼ਕ ਰਮੇਸ਼ ਥਮਿਲਮਨੀ ਨੇ ਦੱਸਿਆ ਸੀ ਕਿ ਇਸ ਫ਼ਿਲਮ ਦਾ ਕਾਨਸੈਪਟ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਨੇ ਲਿਖਿਆ ਹੈ। ਐਮ ਐਸ ਧੋਨੀ ਦੇ ਪ੍ਰੋਡਕਸ਼ਨ ਹਾਊਸ ਨੇ ਦੀਵਾਲੀ ਦੇ ਮੌਕੇ 'ਤੇ ਇੱਕ ਪ੍ਰੈਸ ਨੋਟ ਸਾਂਝਾ ਕੀਤਾ ਅਤੇ ਦੱਸਿਆ ਕਿ ਧੋਨੀ ਪ੍ਰੋਡਕਸ਼ਨ ਤਮਿਲ ਵਿੱਚ ਆਪਣੀ ਪਹਿਲੀ ਪਰਿਵਾਰਕ ਡਰਾਮਾ ਫੀਚਰ ਫ਼ਿਲਮ ਬਣਾਉਣ ਜਾ ਰਹੇ ਹਨ। ਫ਼ਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਨਿਰਮਾਤਾਵਾਂ ਵੱਲੋਂ ਇਸ ਫੈਮਿਲੀ ਡਰਾਮਾ ਫ਼ਿਲਮ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਹ ਤਾਮਿਲ ਫ਼ਿਲਮ ਜਲਦੀ ਹੀ ਰਿਲੀਜ਼ ਹੋਣ ਲਈ ਤਿਆਰ  ਹੈ।

image source: twitter

ਹੋਰ ਪੜ੍ਹੋ: Money Laundering Case: ਜੈਕਲੀਨ ਫਰਨਾਂਡੀਜ਼ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਵੱਡੀ ਰਾਹਤ, ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ

ਦੱਸਣਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੇ 25 ਜਨਵਰੀ 2019 ਨੂੰ ਆਪਣੀ ਪ੍ਰੋਡਕਸ਼ਨ ਹਾਊਸ ਕੰਪਨੀ ਧੋਨੀ ਐਂਟਰਟੇਨਮੈਂਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਹੁਣ ਤੱਕ ਤਿੰਨ ਸ਼ਾਰਟ ਫਿਲਮਾਂ ਦਾ ਨਿਰਮਾਣ ਕੀਤਾ ਹੈ, ਜਿਸ ਵਿੱਚ 'ਰੌਰ ਆਫ ਦਿ ਲੋਇਨ', ਬਿਲਜ ਟੂ ਗਲੋਰੀ ਅਤੇ ਦਿ ਹਿਡਨ ਹਿੰਦੂ ਵਰਗੀਆਂ ਫਿਲਮਾਂ ਸ਼ਾਮਿਲ ਹਨ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network