
ਪੰਜਾਬੀ ਇੰਡਸਟਰੀ ਦੇ ਮਸ਼ੂਹਰ ਗਾਇਕ ਅਤੇ ਗੀਤਕਾਰ ਬੀਰ ਸਿੰਘ (Bir Singh) ਅਨੀਤਾ ਦੇਵਗਨ (Anita Devgan) ਦੇ ਘਰ ਮਠਿਆਈ ਲੈ ਕੇ ਪਹੁੰਚੇ । ਜਿੱਥੇ ਅਨੀਤਾ ਦੇਵਗਨ ਨੇ ਉਨ੍ਹਾਂ ਦਾ ਸਵਾਗਤ ਕੀਤਾ । ਇਸ ਦੇ ਨਾਲ ਹੀ ਅਦਾਕਾਰਾ ਨੇ ਮਠਿਆਈ ਦਾ ਡੱਬਾ ਲੈਂਦੇ ਹੋਏ ਬੀਰ ਸਿੰਘ ਨੂੰ ਵਧਾਈ ਵੀ ਦਿੱਤੀ ।

ਹੋਰ ਪੜ੍ਹੋ : ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ ‘ਸਿੱਖ ਮਨੁੱਖਤਾ ਦੀ ਮਿਸਾਲ’
ਇਸ ਵੀਡੀੲ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੀਤਾ ਦੇਵਗਨ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਸਾਡੇ ਬੀਰ ਸਿੰਘ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਅ। ਇਸ ਵੀਡੀਓ ਨੂੰ ਅਨੀਤਾ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਵੀਡੀਓ ਨੂੰ ਜਿਉਂ ਹੀ ਅਦਾਕਾਰਾ ਨੇ ਸਾਂਝਾ ਕੀਤਾ ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।ਜਸਬੀਰ ਜੱਸੀ, ਅਦਾਕਾਰ ਦਕਸ਼ ਅਜੀਤ ਸਿੰਘ ਸਣੇ ਕਈ ਸੈਲੀਬ੍ਰੇਟੀਜ਼ ਨੇ ਵੀ ਗਾਇਕ ਨੂੰ ਵਧਾਈਆਂ ਦਿੱਤੀਆ ਹਨ ।

ਗਾਇਕ ਬੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਸ ‘ਚ ਬਤੌਰ ਜੱਜ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਗਾਇਕੀ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram