
ਪੰਜਾਬੀ ਅਦਾਕਾਰਾ ਮੰਨਤ ਸਿੰਘ (Mannat Singh) ਉਰਫ ਸੁੱਖੀ ਪਵਾਰ ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰਾ ਦੇ ਪਤੀ ਨੇ ਉਸ ਨੂੰ ਵਧਾਈ ਦਿੰਦਿਆਂ ਲਿਖਿਆ ‘ਜਨਮਦਿਨ ਮੁਬਾਰਕ ਮੇਰੀ ਹਮਸਫ਼ਰ, ਲਵ ਯੂ ਮੇਰੀ ਕਵੀਨ’। ਇਸ ਮੌਕੇ ‘ਤੇ ਮੰਨਤ ਸਿੰਘ ਦੇ ਪ੍ਰਸ਼ੰਸ਼ਕਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਮੰਨਤ ਸਿੰਘ ਉਰਫ ਸੁੱਖੀ ਪਵਾਰ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ।

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ । ਜਿੱਥੇ ਉਸ ਨੇ ਬਤੌਰ ਐਂਕਰ ਕਈ ਪ੍ਰੋਗਰਾਮਾਂ ਨੂੰ ਹੋਸਟ ਕੀਤਾ ਅਤੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢੇ ਸਨ । ਪਵਾਰ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਥਿਏਟਰ ਤੋਂ ਕੀਤੀ ਸੀ । ਆਪਣੇ ਕਾਲਜ 'ਚ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਨੇ ਐਕਟਿੰਗ ਦੀ ਸ਼ੁਰੂਆਤ ਕਰ ਦਿੱਤੀ ਸੀ ।

ਹੋਰ ਪੜ੍ਹੋ : ਨੀਰੂ ਬਾਜਵਾ ਪਤੀ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕ੍ਰਿਸਮਸ ਦੇ ਨਾਲ ਨਾਲ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਲਈ ਵੀ ਦਿੱਤੀ ਵਧਾਈ
ਇਸ ਤੋਂ ਬਾਅਦ ਉਸ ਨੇ ਥਿਏਟਰ 'ਚ ਹਰਪਾਲ ਟਿਵਾਣਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਪਹਿਲਾ ਗੀਤ "ਮਾਂ ਮੈਂ ਸਹੁਰੇ ਜਾਂ ਆਈ ਹਾਂ" ਆਇਆ ਸੀ ਜੋ ਕਿ ਦੇਬੀ ਮਖਸੂਸਪੁਰੀ ਨੇ ਗਾਇਆ ਸੀ ਅਤੇ ਇਹ ਮੌਕਾ ਗੁਰਪ੍ਰੀਤ ਘੁੱਗੀ ਨੇ ਦਿਵਾਇਆ ਸੀ ।ਸੁੱਖੀ ਨੇ ਅੰਮ੍ਰਿਤਸਰ 'ਚ ਹੀ ਗਿਆਨੀ ਜੀਵਨ ਸਿੰਘ ਤੋਂ ਗਾਇਕੀ ਦੇ ਗੁਰ ਸਿੱਖੇ । ਇਸ ਤੋਂ ਇਲਾਵਾ ਸੁਰਿੰਦਰ ਬਚਨ ਜੀ ਤੋਂ ਵੀ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ।

ਸੁਰਿੰਦਰ ਬਚਨ ਨੇ ਉਨ੍ਹਾਂ ਦੇ ਸੰਗੀਤਕ ਕਰੀਅਰ 'ਚ ਬਹੁਤ ਮਦਦ ਕੀਤੀ । ਨਵਰਾਜ ਹੰਸ ਉਨ੍ਹਾਂ ਦੇ ਬਹੁਤ ਵਧੀਆ ਦੋਸਤ ਹਨ ,ਉਹ ਸੁਰਿੰਦਰ ਬਚਨ ਨੂੰ ਆਪਣੇ ਗੁਰੂ ਮੰਨਦੇ ਹਨ । ਦਕਸ਼ ਉਨ੍ਹਾਂ ਦੇ ਪਤੀ ਦਾ ਨਾਂਅ ਹੈ ਸੁੱਖੀ ਪਵਾਰ ਨੂੰ ਪਰਮਿੰਦਰ ਸੰਧੂ,ਸਤਵਿੰਦਰ ਬਿੱਟੀ,ਅਮਰ ਨੂਰੀ ਸਣੇ ਕਈ ਗਾਇਕਾਵਾਂ ਪਸੰਦ ਹਨ ।
View this post on Instagram