ਅੱਜ ਹੈ ਸ਼ਰਮਨ ਜੋਸ਼ੀ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਬੇਟੀ ਦੇ ਕਿਸ ਸਵਾਲ ’ਤੇ ਸ਼ਰਮਨ ਜੋਸ਼ੀ ਸ਼ਰਮ ਨਾਲ ਹੋ ਗਏ ਸਨ ਪਾਣੀ-ਪਾਣੀ …!

Written by  Rupinder Kaler   |  April 28th 2020 11:18 AM  |  Updated: April 28th 2020 11:18 AM

ਅੱਜ ਹੈ ਸ਼ਰਮਨ ਜੋਸ਼ੀ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਬੇਟੀ ਦੇ ਕਿਸ ਸਵਾਲ ’ਤੇ ਸ਼ਰਮਨ ਜੋਸ਼ੀ ਸ਼ਰਮ ਨਾਲ ਹੋ ਗਏ ਸਨ ਪਾਣੀ-ਪਾਣੀ …!

ਅਦਾਕਾਰ ਸ਼ਰਮਨ ਜੋਸ਼ੀ 28 ਅਪ੍ਰੈਲ ਨੂੰ ਆਪਣਾ 41ਵਾਂ ਜਨਮ ਦਿਨ ਮਨਾ ਰਹੇ ਹਨ । ਸ਼ਰਮਨ ਜੋਸ਼ੀ ਨੇ ਆਪਣੀ ਪਹਿਚਾਣ ਇੱਕ ਸ਼ਾਨਦਾਰ ਸਪੋਟਿੰਗ ਅਦਾਕਾਰ ਦੇ ਤੌਰ ਤੇ ਬਣਾਈ ਹੈ । ਇਸ ਅਦਕਾਰ ਦਾ ਨਿਭਾਇਆ ਹਰ ਕਿਰਦਾਰ ਲੋਕਾਂ ਦੇ ਦਿਲਾਂ ਨੂੰ ਖੂਬ ਭਾਉਂਦਾ ਹੈ । ਸ਼ਰਮਨ ਜੋਸ਼ੀ ਪ੍ਰੇਮ ਚੋਪੜਾ ਦੇ ਜਵਾਈ ਹਨ, ਉਹਨਾਂ ਦੀ ਬੇਟੀ ਪ੍ਰੇਰਣਾ ਨੇ ਸਾਲ 2000 ਵਿੱਚ ਸ਼ਰਮਨ ਨਾਲ ਵਿਆਹ ਕਰਵਾਇਆ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।

ਸ਼ਰਮਨ ਦਾ ਜਨਮ 1979 ਵਿੱਚ ਹੋਇਆ ਸੀ । ਉਹ ਇੱਕ ਗੁਜਰਾਤੀ ਪਰਿਵਾਰ ਵਿੱਚੋਂ ਹਨ । 1999 ਵਿੱਚ ਆਈ ਆਰਟ ਫ਼ਿਲਮ ‘ਗਾਡ ਮਦਰ’ ਨਾਲ ਉਹਨਾਂ ਦਾ ਡੈਬਿਊ ਹੋਇਆ ਸੀ । 2001 ਵਿੱਚ ਆਈ ਫ਼ਿਲਮ ‘ਸਟਾਈਲ’ ਨਾਲ ਉਹਨਾਂ ਨੂੰ ਪਹਿਚਾਣ ਮਿਲੀ ਸੀ । ਫ਼ਿਲਮ ਹਿੱਟ ਸਾਬਿਤ ਹੋਈ ਤਾਂ ਸ਼ਰਮਨ ਦੀ ਅਦਾਕਾਰੀ ਦੀ ਖੂਬ ਤਾਰੀਫ ਹੋਈ । ਇਸ ਤੋਂ ਬਾਅਦ ਫ਼ਿਲਮ ‘ਗੋਲਮਾਲ’ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ।

‘ਹੇਟ ਸਟੋਰੀ-3’ ਫ਼ਿਲਮ ਵਿੱਚ ਸ਼ਰਮਨ ਜੋਸ਼ੀ ਨੇ ਕੁਝ ਬੋਲਡ ਸੀਨ ਕੀਤੇ ਸਨ । ਇੱਕ ਵਾਰ ਉਹਨਾਂ ਦੀ ਬੇਟੀ ਨੇ ਇਸ ਫ਼ਿਲਮ ਦੇ ਬੋਲਡ ਸੀਨ ਨੂੰ ਲੈ ਕੇ ਕੁਝ ਸਵਾਲ ਕੀਤੇ ਤਾਂ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਗਏ ਸਨ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਜ਼ਰੀਨ ਖ਼ਾਨ ਸੀ ।

ਫਿਰ ਕੀ ਸੀ ਸ਼ਰਮਨ ਦੇ ਘਰ ਆਉਂਦੇ ਹੀ ਉਹਨਾਂ ਦੀ ਬੇਟੀ ਨੇ ਸਵਾਲ ਕੀਤਾ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ । ਪਰ ਬਾਅਦ ਵਿੱਚ ਉਹਨਾਂ ਨੇ ਆਪਣੀ ਬੇਟੀ ਨੂੰ ਸਮਝਾਇਆ ਕਿ ਉਹ ਇੱਕ ਐਕਟਰ ਹੈ ਤੇ ਡਾਇਰੈਕਟ ਜੋ ਵੀ ਉਹਨਾਂ ਨੂੰ ਕਹਿੰਦਾ ਹੈ ਉਹ ਉਹਨਾਂ ਨੂੰ ਕਰਨਾ ਪੈਂਦਾ ਹੈ । ਇਹਨਾਂ ਫ਼ਿਲਮਾਂ ਤੋਂ ਬਾਅਦ ਸ਼ਰਮਨ ਜੋਸ਼ੀ ਨੇ ਕਈ ਦਿੱਗਜ ਸਿਤਾਰਿਆਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network