ਅੱਜ ਹੈ ਗਾਇਕ ਸਤਿੰਦਰ ਸਰਤਾਜ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਸਤਿੰਦਰ ਸਰਤਾਜ ਦੀਆਂ ਕੁਝ ਖ਼ਾਸ ਗੱਲਾਂ

Reported by: PTC Punjabi Desk | Edited by: Shaminder  |  June 18th 2019 12:44 PM |  Updated: August 31st 2019 11:34 AM

ਅੱਜ ਹੈ ਗਾਇਕ ਸਤਿੰਦਰ ਸਰਤਾਜ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਸਤਿੰਦਰ ਸਰਤਾਜ ਦੀਆਂ ਕੁਝ ਖ਼ਾਸ ਗੱਲਾਂ

ਸਤਿੰਦਰ ਸਰਤਾਜ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਸ਼ਾਇਰੀ ਅਤੇ ਗੀਤਾਂ ਨਾਲ ਸਭ ਦਾ ਦਿਲ ਜਿੱਤਿਆ ਹੈ । ਸਾਈਂ ਗੀਤ ਤੋਂ ਲਾਈਮ ਲਾਈਟ 'ਚ ਆਏ ਸਤਿੰਦਰ ਸਰਤਾਜ ਜਿੰਨੀ ਵਧੀਆ ਗਾਇਕੀ ਦੇ ਮਾਲਕ ਹਨ ਓਨੀ ਹੀ ਵਧੀਆ ਉਨ੍ਹਾਂ ਦੀ ਲੇਖਣੀ ਹੈ ।ਹੁਣ ਤੱਕ ਉਨ੍ਹਾਂ ਦੇ ਕਈ ਹਿੱਟ ਗੀਤ ਆ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਹੋਰ ਵੇਖੋ:ਸਿਡਨੀ ਦੇ ਓਪੇਰਾ ਹਾਊਸ ‘ਚ ਪਰਫਾਰਮ ਕਰਨ ਵਾਲੇ ਪਹਿਲੇ ਸਰਦਾਰ ਗਾਇਕ ਬਣੇ ਸਤਿੰਦਰ ਸਰਤਾਜ, ਗੀਤਾਂ ਨਾਲ ਬੰਨਿਆ ਸਮਾਂ

https://www.instagram.com/p/ByDMNVBnGmR/

ਸੋਸ਼ਲ ਮੀਡੀਆ 'ਤੇ ਸਤਿੰਦਰ ਸਰਤਾਜ ਦੇ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਵਿੰਗ ਹੈ । ਹਰ ਸਟਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇਸ ਸਟਾਰ ਫ਼ਨਕਾਰ ਦੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ ।

satinder sartaj satinder sartaj

ਸਤਿੰਦਰ ਸਰਤਾਜ ਦਾ ਜਨਮ 1982 'ਚ ਬਜਰਾਵਰ ਹੁਸ਼ਿਆਰਪੁਰ 'ਚ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ।ਆਪਣੀ ਮੁੱਢਲੀ ਪੜ੍ਹਾਈ ਬਜਰਾਵਰ ਤੋਂ ਹੀ ਹਾਸਲ ਕੀਤੀ ।

ਉਨ੍ਹਾਂ ਦਾ ਵਿਆਹ 9 ਦਸੰਬਰ 2010'ਚ ਗੌਰੀ ਨਾਲ ਹੋਇਆ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ 'ਚ ਕੀਤਾ ਅਤੇ ਸੂਫ਼ੀ ਮਿਊਜ਼ਿਕ 'ਚ ਡਿਗਰੀ ਵੀ ਕੀਤੀ ।

satinder sartaj with wife satinder sartaj with wife

ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ 'ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਸਤਿੰਦਰ ਸਰਤਾਜ । ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ 'ਚ ਵੀ ਪਰਫਾਰਮ ਕੀਤਾ ਸੀ ।

https://www.instagram.com/p/Bx4zHCSninT/

ਉਨ੍ਹਾਂ ਨੂੰ  ਸਿੰਗਿਗ ਅਤੇ ਸ਼ਾਇਰੀ ਲਈ ਕਈ ਮਾਣ ਸਨਮਾਨ ਵੀ ਮਿਲੇ ਹਨ । ਲੰਡਨ ਦੇ ਰਾਇਲ ਅਲਬਰਟਾ ਹਾਲ 'ਚ ਵੀ ਪਰਫਾਰਮ ਕੀਤਾ ਜੋ ਕਿ ਸਾਰੇ ਪੰਜਾਬੀਆਂ ਲਈ ਬੁਹਤ ਮਾਣ ਦੀ ਗੱਲ ਹੈ । ਕਿਉਂਕਿ ਨੂੰ ਉੱਥੇ  ਸਿਰੇ ਦੇ ਕਲਾਕਾਰ ਹੀ ਪਰਫਾਰਮ ਕਰਦੇ ਹਨ । ਸਤਿੰਦਰ ਸਰਤਾਜ ਇੰਝ ਹੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ ਇਹੀ ਸਾਡੀ ਕਾਮਨਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network