Birthday Special : ਡਰਾਈਵਰ ਦੇ ਬੇਟੇ ਤੋਂ ਕਿੰਝ ਸੁਪਰ ਹੀਰੋ ਬਣੇ ਯਸ਼ ਰਾਕੀ, ਜਾਣੋ ਪੂਰੀ ਕਹਾਣੀ

written by Pushp Raj | January 08, 2022

ਕੰਨੜ ਫ਼ਿਲਮ KGF ਦੇ ਹੀਰੋ ਯਸ਼ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਇੱਕ ਡਰਾਈਵਰ ਦੇ ਬੇਟੇ ਹੁੰਦੇ ਹੋਏ ਕਿੰਝ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰਦੇ ਹੋਏ ਉਹ ਸਾਊਥ ਸੁਪਰ ਸਟਾਰ ਬਣੇ।
ਯਸ਼ ਦਾ ਜਨਮ 8 ਜਨਵਰੀ 1986 ਨੂੰ ਹੋਇਆ ਸੀ।

ਯਸ਼ ਦਾ ਅਸਲੀ ਨਾਂਅ ਨਵੀਨ ਕੁਮਾਰ ਗੌੜਾ ਹੈ। ਉਨ੍ਹਾਂ ਦੇ ਪਿਤਾ ਅਰੂਣ ਕੁਮਾਰ ਕਰਨਾਟਕ ਟਰਾਂਸਪੋਰਟ ਸਰਵਿਸ 'ਚ ਡਰਾਈਵਰ ਹਨ ਤੇ ਉਨ੍ਹਾਂ ਦੀ ਮਾਂ ਪੁਸ਼ਪਾ ਹਾਊਸ ਵਾਈਫ ਹਨ। ਯਸ਼ ਦਾ ਬਚਪਨ ਦੇ ਦਿਨ ਮੈਸੂਰ ਵਿੱਚ ਬੀਤੇ ਸਨ। ਆਪਣੀ ਪੜ੍ਹਾਈ ਤੋਂ ਤੁਰੰਤ ਬਾਅਦ ਉਹ ਇੱਕ ਨਾਟਕ ਮੰਡਲੀ ਵਿੱਚ ਸ਼ਾਮਲ ਹੋ ਗਏ।


ਯਸ਼ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2008 ਮੋਗੀਨਾ ਮਨਸੁ (Moggina Manasu) ਫ਼ਿਲਮ ਦੇ ਨਾਲ ਕੀਤੀ ਸੀ। ਯਸ਼ ਨੇ ਹੋਰਨਾਂ ਕਈ ਫ਼ਿਲਮ ਰਾਜਧਾਨੀ, ਮਿਸਟਰ ਐਂਡ ਮਿਸੇਜ ਰਾਮਾਚਾਰੀ ਅਤੇ ਕਿਰਾਟਕਾ ਵਰਗੀ ਫ਼ਿਲਮਾਂ ਕੀਤੀਆਂ ਹਨ, ਪਰ ਉਨ੍ਹਾਂ ਨੂੰ ਕੇਜੀਐਫ ਚੈਪਟਰ 1 ਤੋਂ ਵੱਡਾ ਬ੍ਰੇਕ ਮਿਲਿਆ ਸੀ।
ਯਸ਼ ਨੇ ਟੀਵੀ ਜਗਤ ਤੋਂ ਅਦਾਕਾਰੀ ਦੀ ਸ਼ੁਰੂਆਤ ਟੈਲੀਵੀਜ਼ਨ ਸੀਰੀਅਲ ਨੰਦਾ ਗੋਕੁਲਾ ਤੋਂ ਕੀਤੀ। ਫ਼ਿਲਮ ਇੰਡਸਟਰੀ ਵਿੱਚ ਯਸ਼ ਨੂੰ ਯਸ਼ ਰਾਕੀ ਦੇ ਨਾਂਅ ਨਾਲ ਪ੍ਰਸਿੱਧੀ ਮਿਲੀ ਹੈ। ਯਸ਼ ਨੂੰ ਸਾਲ 2013 'ਚ ਬਾਅਦ ਕਾਮਯਾਬੀ ਮਿਲੀ।


ਯਸ਼ ਕਰੀਬ 50 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਯਸ਼ ਦਾ ਬੈਂਗਲੁਰੂ 'ਚ ਕਰੀਬ 4 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਵੀ ਹੈ। ਯਸ਼ ਨੇ ਪਿਛਲੇ ਸਾਲ ਹੀ ਇਕ ਹੋਰ ਘਰ ਖਰੀਦਿਆ ਸੀ। ਯਸ਼ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦੇ ਪਿਤਾ ਅਜੇ ਵੀ ਬੱਸ ਡਰਾਈਵਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਇਹ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ।

ਹੋਰ ਪੜ੍ਹੋ : ਆਲਿਆ ਭੱਟ ਨੇ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਫੋਟੋਗ੍ਰਾਫ਼ੀ ਦੀ ਕੀਤੀ ਤਾਰੀਫ਼, ਵੇਖੋ ਤਸਵੀਰਾਂ

ਯਸ਼ ਸਮਾਜਿਕ ਕੰਮਾਂ ਲਈ ਵੀ ਜਾਣਿਆ ਜਾਂਦਾ ਹੈ। ਉਸ ਨੇ 2017 ਵਿੱਚ ਯਸ਼ ਮਾਰਗ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ। ਇਸ ਫਾਊਂਡੇਸ਼ਨ ਨੇ ਕੋਪਲ ਜ਼ਿਲ੍ਹੇ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਝੀਲ ਬਣਾਈ ਹੈ, ਜਿਸ ਤੋਂ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲਦਾ ਹੈ।

You may also like