ਸਭ ਤੋਂ ਵੱਡੀ ਸਿਆਸੀ ਪਾਰਟੀ ਕਹਾਉਣ ਵਾਲੀ ਭਾਜਪਾ ਦੀ ਕਿਸਾਨਾਂ ਨੇ ਕੱਢੀ ਫੂਕ, ਭਾਜਪਾ ਦੇ ਉਮੀਦਵਾਰ ਨੂੰ ਪਈ ਸਿਰਫ਼ ਇੱਕ ਵੋਟ 

written by Rupinder Kaler | October 13, 2021 03:31pm

ਦੇਸ਼ ਤੇ ਦੁਨੀਆ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡਾ ਸਿਆਸੀ ਦਲ ਦੱਸਣ ਵਾਲੀ ਭਾਜਪਾ (BJP) ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ । ਤਾਮਿਲਨਾਡੂ (TAMIL NADU ) ਵਿੱਚ ਹੋ ਰਹੀਆਂ ਨਗਰ ਕੌਂਸਲ (CIVIC POLLS ) ਦੀਆਂ ਚੋਣਾਂ ਵਿੱਚ ਭਾਜਪਾ ਦੇ ਇੱਕ ਉਮੀਦਵਾਰ ਨੂੰ ਸਿਰਫ ਇੱਕ ਵੋਟ ਮਿਲੀ ਹੈ । ਹੈਰਾਨੀ ਦੀ ਗੱਲ ਹੈ ਕਿ ਭਾਜਪਾ ਦੇ ਉਮੀਦਵਾਰ ਦੇ ਪਰਿਵਾਰ ਵਿੱਚ 5 ਮੈਂਬਰ ਹਨ, ਜਿਨ੍ਹਾਂ ਵਿੱਚੋਂ ਇੱਕ ਨੇ ਵੀ ਉਸ ਨੂੰ ਵੋਟ ਨਹੀਂ ਪਾਈ ।

ਹੋਰ ਪੜ੍ਹੋ :

ਨੁਸਰਤ ਫਤਿਹ ਅਲੀ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਹੋਈ ਉਹਨਾਂ ਦੀ ਸੰਗੀਤ ਦੀ ਦੁਨੀਆ ਵਿੱਚ ਐਂਟਰੀ

ਭਾਜਪਾ ਦੇ ਇਸ ਉਮੀਦਵਾਰ ਨੂੰ ਉਸ ਦਾ ਆਪਣੀ ਹੀ ਵੋਟ ਮਿਲੀ ਹੈ । ਇਹ ਖ਼ਬਰ ਮੀਡੀਆ ਵਿੱਚ ਆ ਗਈ ਹੈ ਤੇ ਟਵਿੱਟਰ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਭਾਜਪਾ ਦੇ ਨਾਲ ਨਾਲ ਮੋਦੀ ਦਾ ਲੋਕ ਖੂਬ ਮਜ਼ਾਕ ਬਣਾ ਰਹੇ ਹਨ ।

ਹਰ ਤਰ੍ਹਾਂ ਦਾ ਚੋਣ ਪ੍ਰਚਾਰ ਕਰਨ ਤੇ ਹਰ ਤਰ੍ਹਾਂ ਦੀ ਧੱਕੇਸ਼ਾਹੀ ਦੇ ਬਾਵਜੂਦ ਭਾਜਪਾ ਦੇ ਉਮੀਦਵਾਰ ਕਾਰਤਿਕ ਨੂੰ ਸਿਰਫ ਇੱਕ ਹੀ ਵੋਟ ਮਿਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ । ਕਿਸਾਨਾਂ ਦੇ ਇਸ ਵਿਰੋਧ ਦਾ ਅਸਰ ਪੂਰੇ ਦੇਸ਼ ਵਿੱਚ ਦਿਖਾਈ ਦੇ ਰਿਹਾ ਹੈ । ਹਰ ਕੋਈ ਭਾਜਪਾ ਨੂੰ ਕੋਸਦਾ ਨਜ਼ਰ ਆ ਰਿਹਾ ਹੈ ।

You may also like