ਮੋਟੀ ਇਲਾਇਚੀ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

written by Rupinder Kaler | July 12, 2021

ਮੋਟੀ ਇਲਾਇਚੀ ਇੱਕ ਔਸ਼ਧੀ ਵਜੋਂ ਵੀ ਵਰਤੀ ਜਾਂਦੀ ਹੈ। ਮੋਟੀ ਇਲਾਇਚੀ ਪੇਟ ਵਿਚ ਮੌਜੂਦ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਬਹੁਤ ਮਦਦਗਾਰ ਹੈ। ਜੇ ਤੁਸੀਂ ਆਪਣੀ ਖੁਰਾਕ ਵਿਚ ਮੋਟੀ ਇਲਾਇਚੀ ਦਾ ਸੇਵਨ ਕਰਦੇ ਹੋ, ਤਾਂ ਤੁਸੀਂ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕੋਗੇ। black-cardamom ਹੋਰ ਪੜ੍ਹੋ : ਮੰਦਿਰਾ ਬੇਦੀ ਨੂੰ ਟਰੋਲ ਕਰਨ ਵਾਲਿਆਂ ਦੀ ਪਰਮੀਸ਼ ਵਰਮਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ …! black-cardamom ਮੋਟੀ ਇਲਾਇਚੀ ਦੰਦਾਂ ਦੀ ਇਨਫੈਕਸ਼ਨ, ਮਸੂੜਿਆਂ ਦੀ ਇਨਫੈਕਸ਼ਨ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਵਿਚ ਵੀ ਸਹਾਇਤਾ ਕਰਦੀ ਹੈ। ਫੇਫੜਿਆਂ ਦੇ ਖੂਨ ਦੇ ਦੌਰੇ ਨੂੰ ਬਿਹਤਰ ਬਣਾਉਣ ਲਈ ਮੋਟੀ ਇਲਾਇਚੀ ਬਹੁਤ ਫਾਇਦੇਮੰਦ ਹੈ। ਕਾਲੀ ਇਲਾਇਚੀ ਦਮਾ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿੰਦੀ ਹੈ। black-cardamom ਜੇ ਤੁਹਾਨੂੰ ਸਾਹ ਸੰਬੰਧੀ ਸਮੱਸਿਆ ਹੈ ਤਾਂ ਮੋਟੀ ਇਲਾਇਚੀ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ। ਮੋਟੀ ਇਲਾਇਚੀ ਬਹੁਤ ਗਰਮ ਹੁੰਦੀ, ਜੇ ਤੁਸੀਂ ਸਰਦੀ-ਜ਼ੁਕਾਮ ਹੋਣ ‘ਤੇ ਇਸ ਦੀ ਵਰਤੋਂ ਕਰਦੇ ਹੋ, ਤਾਂ ਜਲਦੀ ਹੀ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ। ਸੁੰਦਰ ਚਮੜੀ ਪ੍ਰਾਪਤ ਕਰਨ ਲਈ ਮੋਟੀ ਇਲਾਇਚੀ ਬਹੁਤ ਫਾਇਦੇਮੰਦ ਹੈ।  

0 Comments
0

You may also like