ਗੁਰੂ ਰੰਧਾਵਾ ਦੇ ਨੱਕ ਵਿੱਚੋਂ ਨਿਕਲਿਆ ਖੂਨ, ਪ੍ਰਸ਼ੰਸਕਾਂ ਨੂੰ ਹੋਈ ਚਿੰਤਾ

written by Rupinder Kaler | January 28, 2021

ਇੱਕ ਗਾਣੇ ਨੂੰ ਤਿਆਰ ਕਰਨ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਗੁਰੂ ਰੰਧਾਵਾ ਨੇ ਇੱਕ ਤਸਵੀਰ ਸ਼ੇਅਰ ਕਰਕੇ ਬਿਆਨ ਕੀਤਾ ਹੈ । ਇਸ ਤਸਵੀਰ ਵਿੱਚ ਵਿਚ ਗੁਰੂ ਰੰਧਾਵਾ ਦੇ ਨੱਕ ਚੋਂ ਲਹੂ ਨਿਕਲਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਗੁਰੂ ਰੰਧਾਵਾ ਨੇ ਇਹ ਤਸਵੀਰ ਸ਼ੇਅਰ ਕੀਤੀ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ।  ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਸਤਿੰਦਰਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼ ਦੀਪ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਦੱਸੀ 26 ਜਨਵਰੀ ਵਾਲੇ ਦਿਨ ਦੀ ਸਚਾਈ inside pic of guru randhawa and sanjana ਗੁਰੂ ਦੇ ਕੁਝ ਪ੍ਰਸ਼ੰਸਕਾਂ ਨੂੰ ਤਾਂ ਉਹਨਾਂ ਦੀ ਫ਼ਿਕਰ ਲੱਗ ਗਈ । ਜਿਸ ਤੋਂ ਬਾਅਦ ਗੁਰੂ ਨੇ ਦੱਸਿਆ ਕਿ ਇਹ ਤਸਵੀਰ ਕਸ਼ਮੀਰ ‘ਚ ਸ਼ੂਟਿੰਗ ਦੌਰਾਨ ਦੀ ਹੈ। ਇਸ ਸਮੇਂ ਉਹ ਮਨਫੀ 9 ਡਿਗਰੀ ਸੈਲਸੀਅਸ ਤਾਪਮਾਨ 'ਚ ਕੰਮ ਕਰ ਰਹੇ ਹਨ ਜ਼ਿਆਦਾ ਠੰਢ ਕਰਕੇ ਉਹਨਾਂ ਦੇ ਨੱਕ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ। guru randhawa picture ਖਾਸ ਗੱਲ ਇਹ ਹੈ ਕਿ ਗੁਰੂ ਰੰਧਾਵਾ ਨੇ ਇਹ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ, "-9 ਡਿਗਰੀ ਵਿਚ ਸ਼ੂਟ ਕਰਨਾ ਕਿੰਨਾ ਮੁਸ਼ਕਲ ਹੈ ਪਰ ਸਖ਼ਤ ਮਿਹਨਤ ਅੱਗੇ ਵਧਣ ਦਾ ਇਕੋ ਇੱਕ ਰਸਤਾ ਹੈ। ਅਸੀਂ ਕਸ਼ਮੀਰ ਵਿਚ ਸ਼ਾਨਦਾਰ ਸ਼ੂਟ ਕੀਤਾ ਹੈ। ਜਲਦੀ ਹੀ ਵੇਖੋ ਟੀਸੀਰੀਜ਼ 'ਤੇ।"

0 Comments
0

You may also like